ਨਿੰਦਰ ਘੁਗਿਆਣਵੀ ਵਿਦਿਆਰਥੀਆਂ ਦੇ ਰੂਬਰੂ
ਉੱਘੇ ਲੇਖਕ ਨਿੰਦਰ ਘੁਗਿਆਣਵੀ ਅੱਜ ਸਰਕਾਰੀ ਹਾਈ ਸਕੂਲ ਨੰਬਰ 7, ਅੰਬਾਲਾ ਸ਼ਹਿਰ ਦੇ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਵਿਦਿਆਰਥੀਆਂ ਦੇ ਆਨਲਾਈਨ ਰੂਬਰੂ ਹੋਏ। ਕਵੀ ਤੇ ਰੰਗਕਰਮੀ ਪੰਜਾਬੀ ਅਧਿਆਪਕ ਯਾਦਵਿੰਦਰ ਸਿੰਘ ਕਲੋਲੀ ਨੇ ਦੱਸਿਆ ਕਿ ਸਕੂਲ ਸਿੱਖਿਆ ਬੋਰਡ ਹਰਿਆਣਾ ਭਿਵਾਨੀ...
ਉੱਘੇ ਲੇਖਕ ਨਿੰਦਰ ਘੁਗਿਆਣਵੀ ਅੱਜ ਸਰਕਾਰੀ ਹਾਈ ਸਕੂਲ ਨੰਬਰ 7, ਅੰਬਾਲਾ ਸ਼ਹਿਰ ਦੇ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਵਿਦਿਆਰਥੀਆਂ ਦੇ ਆਨਲਾਈਨ ਰੂਬਰੂ ਹੋਏ। ਕਵੀ ਤੇ ਰੰਗਕਰਮੀ ਪੰਜਾਬੀ ਅਧਿਆਪਕ ਯਾਦਵਿੰਦਰ ਸਿੰਘ ਕਲੋਲੀ ਨੇ ਦੱਸਿਆ ਕਿ ਸਕੂਲ ਸਿੱਖਿਆ ਬੋਰਡ ਹਰਿਆਣਾ ਭਿਵਾਨੀ ਵੱਲੋਂ ਦਸਵੀਂ ਜਮਾਤ ਦੀ ਪਾਠ ਪੁਸਤਕ ਵਿਚ ਨਿੰਦਰ ਘੁਗਿਆਣਵੀ ਦੀ ਰਚਨਾ " ਪਾਣੀਆਂ ਤੇ ਧਰਤੀਆਂ ਦਾ ਦੇਸ਼" ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਨੇ ਲੇਖਕ ਨਾਲ ਰਾਬਤਾ ਕਾਇਮ ਕਰਕੇ ਜਿੱਥੇ ਘੁਗਿਆਣਵੀ ਦਾ ਰੂਬਰੂ ਕਰਵਾਇਆ ਉੱਥੇ ਹੀ ਵਿਦਿਆਰਥੀਆਂ ਨੂੰ ਲੇਖਕ ਦੀਆਂ ਭਾਵਨਾਵਾਂ ਸਮਝਾਈਆਂ। ਨਿੰਦਰ ਘੁਗਿਆਣਵੀ ਨੂੰ ਸੁਣਨਾ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਸੀ ਜਿਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਪਾਠ ਪੁਸਤਕ ਵਿਚ ਸ਼ਾਮਲ ਰਚਨਾ ਬਾਰੇ ਜਾਣਕਾਰੀ ਦਿੱਤੀ। ਲੇਖਕ ਨੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਗੁਆਂਢੀ ਸੂਬੇ ਹਰਿਆਣਾ ਵਿੱਚ ਮਾਂ ਬੋਲੀ ਨਾਲ ਪਿਆਰ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜੇ ਅਜਿਹੇ ਅਭਿਆਸ ਹੁੰਦੇ ਰਹਿਣ ਤਾਂ ਸਕਾਰਾਤਮਿਕ ਸਿਰਜਣਾ ਸੰਭਵ ਹੈ। ਉਨ੍ਹਾਂ ਇਸ ਮੌਕੇ ਅਧਿਆਪਕ ਤੇ ਵਿਦਿਆਰਥੀ ਦਾ ਧੰਨਵਾਦ ਵੀ ਕੀਤਾ।