ਰੋਟਰੀ ਰਾਇਲ ਦਾ ਪਹਿਲਾ ਤਾਜਪੋਸ਼ੀ ਸਮਾਗਮ ਬੀਤੀ ਰਾਤ ਜੀਟੀ ਰੋਡ ਸਥਿਤ ਨਿੱਜੀ ਹੋਟਲ ਵਿਚ ਕੀਤਾ ਗਿਆ। ਇਸ ਦਾ ਉਦਘਾਟਨ ਚਾਰਟਰ ਪ੍ਰਧਾਨ ਲਕਸ਼ੈ ਕਾਲੜਾ ਨੇ ਕੀਤਾ। ਇਸ ਮੌਕੇ ਬਤੌਰ ਮੁੱਖ ਮਹਿਮਾਨ ਰੋਟੇਰੀਅਨ ਡਾ. ਰੀਟਾ ਕਾਲੜਾ ਜ਼ਿਲ੍ਹਾ ਗਵਰਨਰ 2026-27 ਸਨ। ਉਨ੍ਹਾਂ ਤੋਂ ਇਲਾਵਾ ਹੋਰ ਪ੍ਰਮੁੱਖ ਮਹਿਮਾਨਾਂ ਵਿਚ ਰੋਟੇਰੀਅਨ ਡਾ. ਸੰਜੇ ਕਾਲੜਾ, ਗੈਸਟ ਆਫ ਆਨਰ ਰੋਟੈਰੀਅਨ ਮਨਮੋਹਨ ਮੈਣੀ ਸਾਬਕਾ ਸਹਾਇਕ ਗਵਰਨਰ, ਉਦਯੋਗਪਤੀ ਯਸ਼ਪਾਲ ਵਧਵਾ, ਪ੍ਰਵੀਨ ਗਰਗ ਤੇ ਕਾਰੋਬਾਰੀ ਮਨੀਸ਼ ਆਹੂਜਾ ਸ਼ਾਮਲ ਸਨ। ਰੋਟੇਰੀਅਨ ਡਾ. ਰੀਟਾ ਕਾਲੜਾ ਨੇ ਰਸਮੀ ਤੌਰ ’ਤੇ ਚਾਰਟਰ ਚੇਅਰਮੈਨ ਲਕਸ਼ੈ ਕਾਲੜਾ ਤੇ ਉਨ੍ਹਾਂ ਦੀ ਟੀਮ ਨੂੰ ਨਿਯੁਕਤ ਕੀਤਾ। ਪ੍ਰਧਾਨ ਲਕਸ਼ੇ ਕਾਲੜਾ ਨੇ ਇਸ ਮਹੀਨੇ ਦੌਰਾਨ ਕੀਤੀਆਂ ਗਈਆਂ ਸਮਾਜਿਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਤੇ ਭਰੋਸਾ ਪ੍ਰਗਟਾਇਆ ਕਿ ਰੋਟਰੀ ਰਾਇਲ ਸਿੱਖਿਆ, ਖੇਡਾਂ, ਵਾਤਾਵਰਨ ਤੇ ਲੋੜਵੰਦਾਂ ਦੀ ਮਦਦ ਵਿਚ ਪ੍ਰਭਾਵਸ਼ਾਲੀ ਸਮਾਜ ਸੇਵਾ ਪ੍ਰਾਜੈਕਟ ਸ਼ੁਰੂ ਕਰਕੇ ਨਵੀਆਂ ਉਚਾਈਆਂ ਛੂਹੇਗਾ। ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਆਸ਼ੂਤੋਸ਼ ਗਰਗ ਨੇ ਨਵੀਂ ਨਿਯੁਕਤ ਟੀਮ ਨੂੰ ਵਧਾਈ ਦਿੱਤੀ। ਕਲੱਬ ਦੇ ਡਾਇਰੈਕਟਰ ਸਤਵਿੰਦਰ ਸਿੰਘ ਗਾਬਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। । ਸਟੇਜ ਦਾ ਸੰਚਾਲਨ ਸ੍ਰੀਮਤੀ ਸ਼ਵੇਤਾ ਗਰਗ ਨੇ ਕੀਤਾ। ਇਸ ਮੌਕੇ ਅਮਰਿੰਦਰ ਸਿੰਘ ਹਾਂਡਾ, ਡਾ. ਅਖਿਲ ਸ਼ਰਮਾ, ਸੌਰਭ ਸਭਰਵਾਲ, ਸ਼ੈਲਵ ਜੈਨ, ਸਿਧਾਰਥ ਗੁਪਤਾ, ਕੁਸ਼ ਕਾਲੜਾ, ਵਿਜੇ ਕਾਲੜਾ, ਸੁਮਿਤ ਅਦਲੱਖਾ, ਵਿਕਾਸ ਕੋਹਲੀ, ਅਕਸ਼ੈ ਕਵਾਤਰਾ ਮੌਜੂਦ ਸਨ।
+
Advertisement
Advertisement
Advertisement
Advertisement
×