ਵਨ ਹਰਿਆਣਾ ਗਰਲਜ਼ ਬਟਾਲੀਅਨ ਅੰਬਾਲਾ ਛਾਉਣੀ ਦੇ ਸਾਂਝੇ ਪ੍ਰਬੰਧ ਹੇਠ ਐੱਨ ਸੀ ਸੀ ਯੂਨਿਟ ਵੱਲੋਂ ਆਰੀਆ ਕੰਨਿਆ ਕਾਲਜ ਵਿੱਚ ਐੱਨ ਸੀ ਸੀ ਦਿਵਸ ਮਨਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਪ੍ਰੋ. ਡਾ. ਆਰਤੀ ਤ੍ਰੇਹਨ ਨੇ ਪ੍ਰੋਗਰਾਮ ਵਿੱਚ ਪ੍ਰਧਾਨ ਦਾ ਅਹੁਦਾ ਸੰਭਾਲਿਆ। ਐੱਨ ਸੀ ਸੀ ਐਸੋਸੀਏਟ ਅਫਸਰ ਕੈਪਟਨ ਡਾ. ਜੋਤੀ ਸ਼ਰਮਾ ਨੇ ਪ੍ਰਿੰਸੀਪਲ ਨੂੰ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਵਨ ਹਰਿਆਣਾ ਗਰਲਜ਼ ਬਟਾਲੀਅਨ ਅੰਬਾਲਾ ਤੋਂ ਹੌਲਦਾਰ ਅਸ਼ੋਕ ਕੁਮਾਰ ਦਾ ਵੀ ਪ੍ਰਿੰਸੀਪਲ ਨੇ ਸਵਾਗਤ ਕੀਤਾ। ਐੱਨ ਸੀ ਸੀ ਦਿਵਸ ’ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਿੰਸੀਪਲ ਨੇ ਕਿਹਾ ਕਿ ਸਾਰੇ ਕੈਡਿਟ ਕਾਲਜ ਵਿੱਚ ਪੂਰੀ ਲਗਨ ਨਾਲ ਕੰਮ ਕਰਦੇ ਹਨ ਅਤੇ ਪੁਰਸਕਾਰ ਵੀ ਪ੍ਰਾਪਤ ਕਰਦੇ ਹਨ। ਉਨ੍ਹਾਂ ਡਾ. ਜੋਤੀ ਸ਼ਰਮਾ ਨੂੰ ਇਸ ਸਮਾਗਮ ਲਈ ਵਧਾਈ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਸਮਾਗਮ ਪੇਸ਼ ਕੀਤਾ ਗਿਆ। ਕੈਡਿਟਾਂ ਨੇ ਐੱਨ ਸੀ ਸੀ ਗੀਤ ਗਾਏ, ਕੈਡਿਟ ਪਵਨੀ ਅਤੇ ਕੈਡਿਟ ਸ਼ੋਭਿਤਾ ਨੇ ਨਾਚ ਕੀਤਾ। ਪਿਛਲੇ ਸਾਲ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਕੈਡਿਟਾਂ ਦਾ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਿੰਸੀਪਲ ਵੱਲੋਂ ਸਾਲ 2025-2026 ਦੇ ਰੈਂਕ ਹੋਲਡਰ ਕੈਡਿਟਾਂ ਨੂੰ ਰੈਂਕ ਦਿੱਤੇ ਗਏ। ਇਸ ਮੌਕੇ
ਡਾ. ਅੰਜੂ, ਡਾ. ਭਾਰਤੀ ਸ਼ਰਮਾ, ਡਾ. ਹੇਮਾ ਸੁਖੀਜਾ, ਡਾ. ਸਵਾਤੀ ਅਤਰੀ, ਡਾ. ਰਾਗਿਨੀ ਮਿਸ਼ਰਾ, ਅੰਕਿਤਾ ਹੰਸ, ਨਮਰਤਾ, ਸ਼ਿਵਾਨੀ ਸ਼ਰਮਾ, ਅਤੇ ਅਮਿਤਾ ਆਦਿ ਮੌਜੂਦ ਸਨ।
ਇਸ ਮੌਕੇ ਪ੍ਰਿੰਸੀਪਲ ਨੇ ਹੌਲਦਾਰ ਅਸ਼ੋਕ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

