ਨਰਾਇਣਗੜ੍ਹ: ਕਾਂਗਰਸ ਦੀ ਸ਼ੈਲੀ ਚੌਧਰੀ ਲਗਾਤਾਰ ਦੂਜੀ ਵਾਰ ਜੇਤੂ
ਰਤਨ ਸਿੰਘ ਢਿੱਲੋਂ/ਫਰਿੰਦਰ ਪਾਲ ਗੁਲਿਆਣੀ ਅੰਬਾਲਾ/ਨਰਾਇਣਗੜ੍ਹ, 8 ਅਕਤੂਬਰ Haryana Election Results 2024: ਨਰਾਇਣਗੜ੍ਹ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਸ਼ੈਲੀ ਚੌਧਰੀ ਨੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਹੈ। ਇਸ ਹਲਕੇ ਦੀਆਂ ਕੁੱਲ ਵੋਟਾਂ 193176 ਵਿੱਚੋਂ ਸ਼ੈਲੀ ਚੌਧਰੀ ਨੂੰ 62182 ਵੋਟਾਂ...
Advertisement
ਰਤਨ ਸਿੰਘ ਢਿੱਲੋਂ/ਫਰਿੰਦਰ ਪਾਲ ਗੁਲਿਆਣੀ
ਅੰਬਾਲਾ/ਨਰਾਇਣਗੜ੍ਹ, 8 ਅਕਤੂਬਰ
Advertisement
Haryana Election Results 2024: ਨਰਾਇਣਗੜ੍ਹ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਸ਼ੈਲੀ ਚੌਧਰੀ ਨੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਹੈ। ਇਸ ਹਲਕੇ ਦੀਆਂ ਕੁੱਲ ਵੋਟਾਂ 193176 ਵਿੱਚੋਂ ਸ਼ੈਲੀ ਚੌਧਰੀ ਨੂੰ 62182 ਵੋਟਾਂ ਹਾਸਲ ਹੋਈਆਂ।
ਉਨ੍ਹਾਂ ਭਾਜਪਾ ਉਮੀਦਵਾਰ ਡਾ. ਪਵਨ ਸੈਣੀ ਨੂੰ 15096 ਵੋਟਾਂ ਦੇ ਫ਼ਰਕ ਨਾਲ ਹਰਾਇਆ। ਡਾ. ਪਵਨ ਸੈਣੀ ਨੇ 47086 ਵੋਟਾਂ ਲਈਆਂ ਜਦੋਂ ਕਿ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਹਰਬਿਲਾਸ ਸਿੰਘ 27440 ਵੋਟਾਂ ਲੈ ਕੇ ਤੀਜੇ ਨੰਬਰ ’ਤੇ ਰਿਹਾ।
ਇਸ ਹਲਕੇ ਦੇ 410 ਵੋਟਰਾਂ ਨੇ ’ਨੋਟਾ’ ਦੀ ਵਰਤੋਂ ਕੀਤੀ, ਜਦੋਂ ਕਿ 133 ਵੋਟਾਂ ਰੱਦ ਕੀਤੀਆਂ ਗਈਆਂ ਅਤੇ 4 ਟੈਂਡਰ ਵੋਟਾਂ ਵੀ ਪਈਆਂ।
Advertisement
×