ਨਰ ਨਰਾਇਣ ਸਮਿਤੀ ਵੱਲੋਂ ਲੋੜਵੰਦ ਪਰਿਵਾਰ ਦੀ ਮਦਦ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਨਰ ਨਰਾਇਣ ਸੇਵਾ ਸਮਿਤੀ ਵੱਲੋਂ ਲੋੜਵੰਦ ਪਰਿਵਾਰ ਦੀ ਨਿਵੇਕਲੀ ਮਦਦ ਕੀਤੀ ਗਈ। ਸਮਿਤੀ ਦੇ ਸੰਸਥਾਪਕ ਮੁਨੀਸ਼ ਭਾਟੀਆ ਨੇ ਦੱਸਿਆ ਕਿ ਇੱਥੋਂ ਨੇੜਲੇ ਪਿੰਡ ਰਤਨਗੜ੍ਹ ਤੋਂ ਜਾਣਕਾਰੀ ਮਿਲੀ ਸੀ ਕਿ ਪਿੰਡ ਦਾ ਇਕ ਪਰਿਵਾਰ ਜੋ ਪਿਛਲੇ 56...
Advertisement
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਨਰ ਨਰਾਇਣ ਸੇਵਾ ਸਮਿਤੀ ਵੱਲੋਂ ਲੋੜਵੰਦ ਪਰਿਵਾਰ ਦੀ ਨਿਵੇਕਲੀ ਮਦਦ ਕੀਤੀ ਗਈ। ਸਮਿਤੀ ਦੇ ਸੰਸਥਾਪਕ ਮੁਨੀਸ਼ ਭਾਟੀਆ ਨੇ ਦੱਸਿਆ ਕਿ ਇੱਥੋਂ ਨੇੜਲੇ ਪਿੰਡ ਰਤਨਗੜ੍ਹ ਤੋਂ ਜਾਣਕਾਰੀ ਮਿਲੀ ਸੀ ਕਿ ਪਿੰਡ ਦਾ ਇਕ ਪਰਿਵਾਰ ਜੋ ਪਿਛਲੇ 56 ਸਾਲਾਂ ਤੋਂ ਕਿਰਾਏ ਦੇ ਮਕਾਨ ਵਿਚ ਬਿਨਾਂ ਬਿਜਲੀ ਤੋਂ ਆਪਣਾ ਜੀਵਨ ਬਿਤਾ ਰਿਹਾ ਹੈ। ਪਰਿਵਾਰ ਦਾ ਮੁਖੀ ਸਾਹ ਦੀ ਬੀਮਾਰੀ ਤੋਂ ਪੀੜਤ ਹੈ। ਉਸ ਦੀ ਪਤਨੀ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਰਹੀ ਹੈ। ਇਸ ਦੌਰਾਨ ਸਮਿਤੀ ਮੈਂਬਰਾਂ ਨੇ ਘਰ ਦਾ ਬਿਜਲੀ ਦਾ ਮੀਟਰ, ਪੱਖਾ, ਟਿਊਬ ਆਦਿ ਲਗਵਾ ਦਿੱਤੀ। ਲੋੜਵੰਦ ਪਰਿਵਾਰ ਨੇ ਸਮਿਤੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮਿਤੀ ਮੈਂਬਰ ਪੰਕਜ ਮਿੱਤਲ, ਸਤਪਾਲ ਭਾਈਆ, ਕਰਨੈਲ ਸਿੰਘ, ਸਤਪਾਲ ਭਾਟੀਆ, ਹਰੀਸ਼ ਵਿਰਮਾਨੀ, ਪੰਕਜ ਮਿੱਤਲ, ਅਭਿਸ਼ੇਕ ਛਾਬੜਾ, ਧਰਮਵੀਰ ਨਰਵਾਲ ਆਦਿ ਮੌਜੂਦ ਸਨ।
Advertisement
Advertisement
×