DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ ’ਚ ਪਿੰਡ ਠਸਕਾ ਮੀਰਾਂਜੀ ਦੀ ਸਿਮਰਨ ਦਾ ਕਤਲ

ਪਿਹੋਵਾ (ਸਤਪਾਲ ਰਾਮਗੜ੍ਹੀਆ): ਕੈਨੇਡਾ ਵਿੱਚ ਅਣਪਛਾਤੇ ਹਮਲਾਵਰਾਂ ਨੇ ਪਿੰਡ ਠਸਕਾ ਮੀਰਾਂਜੀ ਦੀ ਲੜਕੀ ਸਿਮਰਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ| ਇਸ ਦੌਰਾਨ ਨੇੜਲੇ ਕਮਰੇ ’ਚ ਰਹਿੰਦੇ ਉਸ ਦੇ ਦੋ ਸਾਥੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜੋ ਜ਼ਖ਼ਮੀ ਹਨ। ਪਰਿਵਾਰ...
  • fb
  • twitter
  • whatsapp
  • whatsapp
Advertisement

ਪਿਹੋਵਾ (ਸਤਪਾਲ ਰਾਮਗੜ੍ਹੀਆ):

ਕੈਨੇਡਾ ਵਿੱਚ ਅਣਪਛਾਤੇ ਹਮਲਾਵਰਾਂ ਨੇ ਪਿੰਡ ਠਸਕਾ ਮੀਰਾਂਜੀ ਦੀ ਲੜਕੀ ਸਿਮਰਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ| ਇਸ ਦੌਰਾਨ ਨੇੜਲੇ ਕਮਰੇ ’ਚ ਰਹਿੰਦੇ ਉਸ ਦੇ ਦੋ ਸਾਥੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜੋ ਜ਼ਖ਼ਮੀ ਹਨ। ਪਰਿਵਾਰ ਨੇ ਸਿਮਰਨ ਦੀ ਲਾਸ਼ ਭਾਰਤ ਲਿਆਉਣ ਲਈ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਸਿਮਰਨ ਕੈਨੇਡਾ ਦੇ ਸਰੀ ’ਚ ਰਹਿੰਦੀ ਸੀ। ਤੜਕੇ 3 ਵਜੇ ਦੇ ਕਰੀਬ ਹਮਲਾਵਰਾਂ ਨੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਸਿਮਰਨ ਅਤੇ ਦੋ ਹੋਰਾਂ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਸਿਮਰਨ ਦੀ ਮੌਤ ਹੋ ਗਈ ਜਦਕਿ ਬਾਕੀ ਦੋ ਜ਼ਖ਼ਮੀ ਹੋ ਗਏ।ਸਿਮਰਨ ਦੇ ਪਿਤਾ ਬਗੀਚਾ ਸਿੰਘ ਨੇ ਦੱਸਿਆ ਕਿ ਉਹ ਪ੍ਰਾਈਵੇਟ ਸਕੂਲ ਦੀ ਬੱਸ ਚਲਾਉਂਦੇ ਹਨ। ਸਿਮਰਨ ਮਈ 2023 ਵਿਚ 12ਵੀਂ ਪਾਸ ਕਰਨ ਤੋਂ ਬਾਅਦ ਅਗਲੀ ਪੜ੍ਹਾਈ ਲਈ ਕੈਨੇਡਾ, ਜਦਕਿ ਉਸ ਦਾ ਛੋਟਾ ਭਰਾ 10ਵੀਂ ਤੋਂ ਬਾਅਦ ਅਮਰੀਕਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਸਿਮਰਨ ਦੀ ਦੋ ਸਾਲ ਦੀ ਪੜ੍ਹਾਈ ਪੂਰੀ ਹੋਣ ਵਾਲੀ ਸੀ। ਮਾਤਾ ਪਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਧੀ ਦਾ ਇਸ ਤਰ੍ਹਾਂ ਕਤਲ ਹੋ ਜਾਵੇਗਾ।

Advertisement

Advertisement
×