ਪੁਲੀਸ ਟੀਮ ਨੇ ਟੈਗੋਰ ਗਾਰਡਨ ਵਿੱਚ ਧੋਖਾਧੜੀ ਨਾਲ ਜਾਇਦਾਦ ਵੇਚਣ ਦੇ ਮਾਮਲੇ ਵਿੱਚ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਰਾਮਪਾਲ ਮਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ । ਥਾਣਾ ਮੁਖੀ ਨਰਿੰਦਰ ਰਾਣਾ ਨੇ ਦੱਸਿਆ ਕਿ ਫਰੀਦਾਬਾਦ ਦੇ ਸੈਕਟਰ- 8 ਵਾਸੀ ਯੋਗੇਸ਼ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਯਮੁਨਾਨਗਰ ਦੇ ਟੈਗੋਰ ਗਾਰਡਨ ਵਿੱਚ ਇੱਕ ਜਾਇਦਾਦ ਹੈ। ਇਸ ਜਾਇਦਾਦ ਨੂੰ ਲੈ ਕੇ ਵਿਵਾਦ ਹੈ, ਜਿਸ ਕਾਰਨ ਅਦਾਲਤ ਤੋਂ ਸਟੇਅ ਲਿਆ ਗਿਆ ਹੈ । ਦੋਸ਼ ਹੈ ਕਿ ਦੋਵਾਂ ਭਰਾਵਾਂ ਵਿਕਰਮ ਬਖਸ਼ੀ ਅਤੇ ਵਿਸ਼ਾਲ ਬਖਸ਼ੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਇਸ ਜਾਇਦਾਦ ’ਤੇ ਇੱਕ ਨਵੀਂ ਜਾਇਦਾਦ ਆਈਡੀ ਬਣਾਈ । ਕਰੋੜਾਂ ਦੀ ਇਹ ਜਾਇਦਾਦ ਧੋਖਾਧੜੀ ਨਾਲ ਘੱਟ ਕੀਮਤ ’ਤੇ ਵੇਚੀ ਗਈ । ਪੁਲੀਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਮੁਲਜ਼ਮਾਂ ਨੂੰ ਬੁਲਾਇਆ ਪਰ ਉਹ ਪੇਸ਼ ਨਹੀਂ ਹੋਏ । ਇਸ ਤੋਂ ਬਾਅਦ ਨਗਰ ਨਿਗਮ ਤੋਂ ਰਿਕਾਰਡ ਲਿਆ ਗਿਆ, ਜਿਸ ਵਿੱਚ ਪਾਇਆ ਗਿਆ ਕਿ ਮੁਲਜ਼ਮ ਨੇ ਨਗਰ ਨਿਗਮ ਬਿਲਡਿੰਗ ਇੰਸਪੈਕਟਰ ਰਾਮਪਾਲ ਮਾਨ ਨਾਲ ਮਿਲੀਭੁਗਤ ਕਰਕੇ ਇਹ ਜਾਇਦਾਦ ਦੀ ਨਵੀਂ ਆਈਡੀ ਬਣਵਾਈ ਸੀ। ਇਸ 140 ਗਜ਼ ਦੀ ਜਾਇਦਾਦ ‘ਤੇ ਅਦਾਲਤ ਵੱਲੋਂ ਸਟੇਅ ਵੀ ਲਗਾਇਆ ਗਿਆ ਸੀ । ਇਸ ਦੇ ਬਾਵਜੂਦ, 28 ਅਕਤੂਬਰ, 2024 ਨੂੰ ਰਾਤ 8.55 ਵਜੇ, ਨਵੀਂ ਜਾਇਦਾਦ ਆਈਡੀ ਲਈ ਅਰਜ਼ੀ ਦਿੱਤੀ ਗਈ । ਰਾਤ 9.46 ਵਜੇ, ਨਵੀਂ ਜਾਇਦਾਦ ਆਈਡੀ ਤਿਆਰ ਕਰਕੇ ਜਾਇਦਾਦ ਵੇਚ ਦਿੱਤੀ ਗਈ । ਜਾਂਚ ਅਧਿਕਾਰੀ ਏਐੱਸਆਈ ਪ੍ਰਦੀਪ ਕੁਮਾਰ ਨੇ ਕਿਹਾ ਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।
+
Advertisement
Advertisement
Advertisement
×