ਹਰਿਆਣਾ ਵਿਚ ਮਾਸਿਕ ਬੁਢਾਪਾ ਪੈਨਸ਼ਨ ਵਿਚ ਦੋ ਸੌ ਰੁਪਏ ਦਾ ਵਾਧਾ
ਹਰਿਆਣਾ ਵਿੱਚ ਭਾਜਪਾ ਸਰਕਾਰ ਦੇ ਲਗਾਤਾਰ ਤੀਜੇ ਕਾਰਜਕਾਲ ਦਾ ਪਹਿਲਾ ਸਾਲ ਪੂਰੇ ਹੋਣ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਬੁਢਾਪਾ ਪੈਨਸ਼ਨ 3,000 ਰੁਪਏ ਮਾਸਿਕ ਤੋਂ ਵਧਾ ਕੇ 3,200 ਰੁਪਏ ਕਰ ਦਿੱਤੀ ਹੈ। ਸੈਣੀ ਨੇ ਕਿਹਾ ਕਿ ਉਨ੍ਹਾਂ...
Advertisement
ਹਰਿਆਣਾ ਵਿੱਚ ਭਾਜਪਾ ਸਰਕਾਰ ਦੇ ਲਗਾਤਾਰ ਤੀਜੇ ਕਾਰਜਕਾਲ ਦਾ ਪਹਿਲਾ ਸਾਲ ਪੂਰੇ ਹੋਣ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਬੁਢਾਪਾ ਪੈਨਸ਼ਨ 3,000 ਰੁਪਏ ਮਾਸਿਕ ਤੋਂ ਵਧਾ ਕੇ 3,200 ਰੁਪਏ ਕਰ ਦਿੱਤੀ ਹੈ। ਸੈਣੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 2024 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ 217 ਚੋਣ ਵਾਅਦਿਆਂ ਵਿੱਚੋਂ 46 ਪੂਰੇ ਕਰ ਦਿੱਤੇ ਹਨ। ਉਨ੍ਹਾਂ ਮੌਜੂਦਾ ਵਿੱਤੀ ਸਾਲ ਵਿੱਚ 90 ਮਤੇ ਪੂਰੇ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਕੀਤੇ ਗਏ ਵਾਅਦਿਆਂ ਵਿੱਚ ਲਾਡੋ ਲਕਸ਼ਮੀ ਯੋਜਨਾ ਸ਼ਾਮਲ ਹੈ, ਜੋ ਯੋਗ ਔਰਤਾਂ ਨੂੰ 2,100 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਬਾਕੀ ਚੋਣ ਵਾਅਦਿਆਂ ’ਤੇ ਕੰਮ ਲਗਾਤਾਰ ਅੱਗੇ ਵਧ ਰਿਹਾ ਹੈ। ਪੰਚਕੂਲਾ ਵਿੱਚ 'ਜਨ ਵਿਸ਼ਵਾਸ-ਜਨ ਵਿਕਾਸ' ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ 1 ਨਵੰਬਰ ਤੋਂ ਪੈਨਸ਼ਨ ਵਿੱਚ ਵਾਧੇ ਦਾ ਐਲਾਨ ਕੀਤਾ।
Advertisement
Advertisement
×