ਦਿੱਲੀ ਵਿੱਚ ਅੱਜ ਮੌਨਸੂਨ ਦੇ ਦਸਤਕ ਦੇਣ ਦੀ ਸੰਭਾਵਨਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੂਨ
ਕੌਮੀ ਰਾਜਧਾਨੀ ਵਿੱਚ ਮੌਨਸੂਨ 24 ਜੂਨ ਨੂੰ ਆਉਣ ਦੀ ਸੰਭਾਵਨਾ ਹੈ। ਮੌਨਸੂਨ ਇਸ ਵਾਰੀ ਆਮ ਨਾਲੋਂ ਕੁਝ ਦਿਨ ਪਹਿਲਾਂ ਆਉਣ ਦੀ ਉਮੀਦ ਹੈ, ਜਿਸ ਦੇ ਨਾਲ ਭਾਰਤ ਮੌਸਮ ਵਿਭਾਗ ਨੇ ਰਾਜਧਾਨੀ ਨੂੰ ਦਿਨ ਭਰ ਮੀਂਹ ਅਤੇ ਗਰਜ-ਤੂਫ਼ਾਨ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਆਈਐੱਮਡੀ ਦੇ ਅਧਿਕਾਰੀ ਨੇ ਕਿਹਾ ਕਿ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਹੋਰ ਹਿੱਸਿਆਂ ਵਿੱਚ ਮੌਨਸੂਨ ਦੇ ਅੱਗੇ ਵਧਣ ਲਈ ਮੌਸਮ ਦੇ ਹਾਲਾਤ ਅਨੁਕੂਲ ਹਨ। ਆਮ ਤੌਰ ‘ਤੇ ਦੱਖਣ-ਪੱਛਮੀ ਮੌਨਸੂਨ 30 ਜੂਨ ਦੇ ਆਸਪਾਸ ਦਿੱਲੀ ਪਹੁੰਚਦਾ ਹੈ। ਮਹਿਕਮੇ ਮੁਤਾਬਕ ਦਿੱਲੀ ਅਤੇ ਆਸ ਪਾਸ 24 ਜੂਨ ਨੂੰ ਮੌਨਸੂਨ ਦੇ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ। 2013 ਵਿੱਚ 16 ਜੂਨ ਤੋਂ ਮੌਨਸੂਨ ਸਰਗਰਮ ਹੋਇਆ ਸੀ। ਪਿਛਲੇ ਸਾਲ 28 ਜੂਨ, 2023 ਵਿੱਚ 25 ਜੂਨ, 2022 ਵਿੱਚ 30 ਜੂਨ ਅਤੇ 2021 ਵਿੱਚ 13 ਜੁਲਾਈ ਨੂੰ ਦਿੱਲੀ ਪਹੁੰਚਿਆ ਸੀ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਆਮ ਤੌਰ ’ਤੇ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਦਿੱਲੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਮਹੀਨੇ ਹੁਣ ਤੱਕ, ਦਿੱਲੀ ਵਿੱਚ 2.4 ਮਿਲੀਮੀਟਰ ਤੋਂ ਵੱਧ ਬਾਰਿਸ਼ ਦੇ ਨਾਲ ਤਿੰਨ ਬਰਸਾਤੀ ਦਿਨ ਦਰਜ ਕੀਤੇ ਗਏ ਹਨ। ਅੰਕੜਿਆਂ ਅਨੁਸਾਰ ਦਿੱਲੀ ਵਿੱਚ ਜੂਨ ਲਈ ਆਮ ਮਾਸਿਕ ਬਾਰਿਸ਼ ਲਗਪਗ 43.3 ਮਿਲੀਮੀਟਰ ਹੈ। ਇਸ ਮਹੀਨੇ ਹੁਣ ਤੱਕ ਦਿੱਲੀ ਵਿੱਚ 2.4 ਮਿਲੀਮੀਟਰ ਤੋਂ ਵੱਧ ਬਾਰਿਸ਼ ਦੇ ਨਾਲ ਤਿੰਨ ਬਰਸਾਤੀ ਦਿਨ ਦਰਜ ਕੀਤੇ ਗਏ ਹਨ। ਪਿਛਲੇ ਸਾਲ ਜੂਨ ਵਿੱਚ ਰਾਜਧਾਨੀ ਵਿੱਚ 243.4 ਮਿਲੀਮੀਟਰ ਬਾਰਿਸ਼ ਹੋਈ ਸੀ।