ਸਕੂਲ ’ਚ ਮਾਨਸਿਕ ਤੰਦਰੁਸਤੀ ਪ੍ਰੋਗਰਾਮ
ਸੀ ਬੀ ਐੱਸ ਈ ਪੰਚਕੂਲਾ ਦੇ ਨਿਰਦੇਸ਼ ਅਨੁਸਾਰ ਆਦਰਸ਼ ਸੀਨੀਅਰ ਸੰਕੈਡਰੀ ਸਕੂਲ ਬਰਗਟ ਜਾਟਾਨ ’ਚ ਅਧਿਆਪਕਾਂ ਲਈ ਮਾਨਸਿਕ ਤੰਦਰੁਸਤੀ ਸਬੰਘੀ ਇਕ ਰੋਜਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸ਼ਾਹਬਾਦ, ਕਰਨਾਲ ਤੇ ਕੁਰੂਕਸ਼ੇਤਰ ਜ਼ਿਲ੍ਹਿਆਂ ਤੋਂ ਲਗਪਗ 60 ਭਾਗੀਦਾਰਾਂ ਨੇ ਹਿੱਸਾ ਲਿਆ। ਪ੍ਰੋਗਰਾਮ...
ਸੀ ਬੀ ਐੱਸ ਈ ਪੰਚਕੂਲਾ ਦੇ ਨਿਰਦੇਸ਼ ਅਨੁਸਾਰ ਆਦਰਸ਼ ਸੀਨੀਅਰ ਸੰਕੈਡਰੀ ਸਕੂਲ ਬਰਗਟ ਜਾਟਾਨ ’ਚ ਅਧਿਆਪਕਾਂ ਲਈ ਮਾਨਸਿਕ ਤੰਦਰੁਸਤੀ ਸਬੰਘੀ ਇਕ ਰੋਜਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸ਼ਾਹਬਾਦ, ਕਰਨਾਲ ਤੇ ਕੁਰੂਕਸ਼ੇਤਰ ਜ਼ਿਲ੍ਹਿਆਂ ਤੋਂ ਲਗਪਗ 60 ਭਾਗੀਦਾਰਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਨਿਰਦੇਸ਼ਨ ਸਕੂਲ ਦੇ ਮੈਨੇਜਰ ਸੋਹਨ ਲਾਲ ਸੈਣੀ ਵੱਲੋਂ ਕੀਤਾ ਗਿਆ ਜਦਕਿ ਸਿਖਲਾਈ ਦੀ ਪ੍ਰਧਾਨਗੀ ਸੀ ਬੀ ਐੱਸ ਈ ਸਰੋਤ ਲੈਕਚਰਾਰਾਂ ਤਨੂਜਾ ਸਚਦੇਵਾ ਤੇ ਦਿਸ਼ਾ ਕਾਲੜਾ ਨੇ ਕੀਤੀ। ਸਕੂਲ ਦੇ ਐੱਨ ਸੀ ਸੀ ਦੇ ਵਾਲੰਟੀਅਰਾਂ ਨੇ ਅਧਿਆਪਕਾਂ ਦਾ ਗੁਲਦਸਤਿਆਂ ਤੇ ਤਿਲਕ ਲਾ ਕੇ ਸੁਆਗਤ ਕੀਤਾ। ਸਿਖਲਾਈ ਦੌਰਾਨ ਅਧਿਆਪਕਾਂ ਨੂੰ ਮਾਨਸਿਕ ਸਿਹਤ ਮੁੁੱਦਿਆਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਹੱਲ ਕਰਨ ਤੇ ਵਿਦਿਆਰਥੀਆਂ ਨਾਲ ਹਮਦਰਦੀ ਪੂਰਵਕ ਸੰਚਾਰ ਸਥਾਪਿਤ ਕਰਨ ਲਈ ਵਿਹਾਰਕ ਤਰੀਕੇ ਪ੍ਰਦਾਨ ਕੀਤੇ ਗਏ। ਇੰਸਟੱਕਟਰਾਂ ਨੇ ਅਧਿਆਪਕਾਂ ਨੂੰ ਕਲਾਸ ਰੂਮ ਵਿੱਚ ਡਿਪਰੈਸ਼ਨ ਜਾਂ ਚਿੰਤਾ ਸਬੰਧੀ ਸਮੱਸਿਆਵਾਂ ਦੇ ਸ਼ੁਰੂਆਤੀ ਸੰਕੇਤਾਂ ਨੂੰ ਪਛਾਨਣ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਲਈ ਇਕ ਹਾਂਪੱਖੀ, ਸੁਰੱਖਿਅਤ ਤੇ ਉਸਾਰੂ ਵਾਤਾਵਰਨ ਬਣਾਉਣ ਦੇ ਤਰੀਕੇ ਦੱਸੇ। ਸਕੂਲ ਦੇ ਪ੍ਰਿੰਸੀਪਲ ਰੋਬਿਨ ਕੁਮਾਰ ਨੇ ਕਿਹਾ ਕਿ ਸਿੱਖਿਆ ਵਿਚ ਆਧੁਨਿਕਤਾ ਤੇ ਸਿਰਜਣਾਤਮਕਤਾ ਲਿਆਉਣ ਲਈ ਅਜਿਹੇ ਪ੍ਰੋਗਰਾਮ ਜ਼ਰੂਰੀ ਹਨ ਤੇ ਸਕੂਲ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਂਦਾ ਰਹੇਗਾ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਮੈਨੇਜਰ ਸੋਹਨ ਲਾਲ ਨੇ ਸੀ ਬੀ ਐੱਸ ਈ ਲੈਕਚਰਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਸੈਣੀ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਅਧਿਆਪਕਾਂ ਨੂੰ ਨਿਰੰਤਰ ਸਿੱਖਣ ਤੇ ਖੁਦ ਨੂੰ ਅਪਡੇਟ ਰੱਖਣ ’ਚ ਸਹਾਇਤਾ ਪ੍ਰਦਾਨ ਕਰਦੇ ਹਨ।

