ਆਰੀਆ ਕੰਨਿਆ ਕਾਲਜ ਦੇ ਮਹਿਲਾ ਵਿਕਾਸ ਤੇ ਮੈਡੀਕਲ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਸਰੀਰਕ ਤੇ ਮਾਨਸਿਕ ਸਿਹਤ ਲਈ ਪੋਸ਼ਣ ਦੀ ਮਹੱਤਤਾ ਵਿਸ਼ੇ ’ਤੇ ਇਕ ਰੋਜ਼ਾ ਮੈਡੀਕਲ ਕੈਂਪ ਤੇ ਭਾਸ਼ਣ ਦਾ ਪ੍ਰੋਗਰਾਮ ਕਰਵਾਇਆ ਗਿਆ। ਮੈਡੀਕਲ ਕੈਂਪ ਦਾ 97 ਵਿਦਿਆਰਥਣਾਂ ਲਾਭ ਉਠਾਇਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕਰਦਿਆਂ ਕਿਹਾ ਕਿ ਸੰਤੁਲਿਤ ਖੁਰਾਕ ਇਕ ਸਿਹਤਮੰਦ ਜੀਵਨ ਦੀ ਕੁੰਜੀ ਹੈ ਤੇ ਵਿਦਿਆਰਥਣਾਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਵਿਚ ਪੌਸ਼ਟਿਕ ਭੋਜਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਜ਼ਰੂਰੀ ਹੈ ਕਿਉਂਕਿ ਸੰਤੁਲਿਤ ਖੁਰਾਕ ਨਾਲ ਕੁਪੋਸ਼ਣ ਨੂੰ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰੀਰ ਵਿਚ ਲੰਮੇ ਸਮੇਂ ਤਕ ਲੋੜੀਂਦੀ ਸੰਤੁਲਿਤ ਖੁਰਾਕ ਦੀ ਘਾਟ ਹੁੰਦੀ ਹੈ ਤਾਂ ਇਕ ਕੁਪੋਸ਼ਣ ਵਾਲੇ ਵਿਅਕਤੀ ਦੀ ਪ੍ਰਤੀਰੋਧਕ ਸ਼ਕਤੀ ਘੱਟ ਜਾਂਦੀ ਹੈ, ਜਿਸ ਨਾਲ ਉਹ ਕਈ ਤਰਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਭਾਸ਼ਣ ਦੀ ਮੁੱਖ ਬੁਲਾਰੀ ਡਾ. ਰਾਗਨੀ ਮਿਸ਼ਰਾ ਨੇ ਵਿਦਿਆਰਥਣਾਂ ਨੂੰ ਰੂਟੀਨ ਵਿਚ ਸੰਤੁਲਿਤ ਆਹਾਰ, ਯੋਗ ਦੇ ਮਹੱਤਵ ਬਾਰੇ ਜਾਣ ਕਰਾਇਆ। ਮੈਡੀਕਲ ਕੈਂਪ ਵਿਚ ਬੰਸਲ ਹਸਪਤਾਲ ਦੀ ਮਾਹਰ ਡਾਕਟਰ ਨੇਹਾ ਬੰਸਲ ਨੇ ਵਿਦਿਆਰਥਣਾਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸਲਾਹ ਮਸ਼ਵਰਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁਫ਼ਤ ਦਵਾਈਆਂ ਵੀ ਵੰਡੀਆਂ। ਮਹਿਲਾ ਵਿਕਾਸ ਸੈਨ ਦੀ ਕੋਆਰਡੀਨੇਟਰ ਪਿਅੰਕਾ ਸਿੰਘ ਤੇ ਮੈਡੀਕਲ ਸੈੱਲ ਦੀ ਕੋਆਰਡੀਨੇਟਰ ਡਾ. ਰਾਜਿੰਦਰ ਕੌਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।
+
Advertisement
Advertisement
Advertisement
×