ਸ਼ਹੀਦੀ ਬਾਲ ਚੇਤਨਾ ਫੇਰੀ 22 ਨੂੰ
ਗੁਰੂ ਤੇਗ ਬਹਾਦਰ ਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ 22 ਨਵੰਬਰ ਨੂੰ ਸਾਈਕਲ ਆਰਮੀ ਵਾਲੇ ਬੱਚਿਆਂ ਵੱਲੋਂ ਸ਼ਹੀਦੀ ਬਾਲ ਚੇਤਨਾ ਫੇਰੀ ਕੱਢੀ ਜਾਵੇਗੀ। ਸਾਈਕਲ ਆਰਮੀ ਦੇ...
ਗੁਰੂ ਤੇਗ ਬਹਾਦਰ ਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ 22 ਨਵੰਬਰ ਨੂੰ ਸਾਈਕਲ ਆਰਮੀ ਵਾਲੇ ਬੱਚਿਆਂ ਵੱਲੋਂ ਸ਼ਹੀਦੀ ਬਾਲ ਚੇਤਨਾ ਫੇਰੀ ਕੱਢੀ ਜਾਵੇਗੀ। ਸਾਈਕਲ ਆਰਮੀ ਦੇ ਇੰਚਾਰਜ ਉਪਕਾਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਸਾਈਕਲ ਆਰਮੀ ਵਾਲੇ ਬੱਚੇ 23 ਨਵੰਬਰ ਨੂੰ ਗੁਰਦੁਆਰੇ ’ਚ ਹੋਣ ਵਾਲੇ ਸ਼ਹੀਦੀ ਸਮਾਗਮ ਦਾ ਸੁਨੇਹਾ ਦੇਣ ਦੇ ਮਨੋਰਥ ਨਾਲ ਆਪਣੇ ਸਾਈਕਲਾਂ ’ਤੇ ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀ- ਮੁਹੱਲਿਆਂ ਵਿੱਚ ਮਾਰਚ ਕਰਨਗੇ। ਇਹ ਫੇਰੀ ਗੁਰੁਦਆਰੇ ਤੋਂ ਸ਼ੁਰੂ ਹੋ ਕੇ ਡਾਕਟਰ ਜਗਦੀਸ਼ ਲਾਲ ਵਾਲਿਆਂਂ ਤੋਂ ਠਾਕੁਰ ਦੁਆਰ ਮੰਦਿਰ ਤੋਂ ਤਰਲੋਚਨ ਸਿੰਘ ਹਾਂਡਾ, ਸਤਨਾਮ ਸਿੰਘ ਦੀ ਰਿਹਾਇਸ਼ ਤੋਂ ਹੁੰਦੇ ਹੋਏ ਨਿਛਾਬਰ ਸਿੰਘ ਐੱਮ ਸੀ ਵਾਲੀ ਗਲੀ ਤੋਂ ਪੁਰਾਣਾ ਬੈਂਕ ਬਾਜ਼ਾਰ, ਕਮੇਟੀ ਬਾਜ਼ਾਰ, ਜਗਦੀਸ਼ ਪਾਰਕ, ਪ੍ਰਤਾਪ ਮੰਡੀ ਗੇਟ, ਈਦਗਾਹ ਰੋਡ, ਰਾਜ ਬੁੱਕ ਡਿੱਪੂ ਤੋਂ ਦੁਰਗਾ ਮੰਦਰ, ਜਗਾਧਰੀ ਵਾਲਾ ਖੂਹ, ਸਬਜ਼ੀ ਮੰਡੀ ਤੋਂ ਹੁੰਦੇ ਹੋਏ ਵਾਪਸ ਗੁਰਦੁਆਰੇ ਆ ਕੇ ਸਮਾਪਤ ਹੋਵੇਗੀ।
ਸਾਰੇ ਬੱਚਿਆਂ ਨੂੰ ਸਾਈਕਲ ਆਰਮੀ ਵਾਲੀ ਟੀ ਸ਼ਰਟ ਦਿੱਤੀ ਜਾਵੇਗੀ। ਬੱਚੇ ਕਾਲੇ ਰੰਗ ਦੀ ਪੈਂਟ ਜਾਂ ਕਾਲਾ ਲੋਅਰ ਵੀ ਪਾ ਸਕਦੇ ਹਨ। ਸਿਰ ’ਤੇ ਕੇਸਰੀ ਦੁਮਾਲੇ, ਪੱਗਾਂ ਜਾਂ ਪਟਕੇ ਸਜਾਏ ਜਾਣਗੇ। ਗੁਰੂ ਤੇਗ ਬਹਾਦਰ ਸਾਹਿਬ ਜੀਵਨ ’ਤੇ ਆਧਾਰਤ 12 ਸਕੂਲਾਂ ਦੇ ਬੱਚਿਆਂ ਦਾ ਟੈਸਟ ਲਿਆ ਗਿਆ ਸੀ। ਇਸ ਦਾ ਫਾਈਨਲ ਪੇਪਰ 21 ਨਵੰਬਰ ਨੂੰ ਗੁਰੂ ਨਾਨਕ ਪ੍ਰੀਤਮ ਗਰਲਜ਼ ਸਕੂਲ ਵਿੱਚ ਹੋਵੇਗਾ। ਪਹਿਲੇ ਨੰਬਰ ’ਤੇ ਆਉਣ ਵਾਲੇ ਵਿਦਿਆਰਥੀ ਨੂੰ 5100 ਰੁਪਏ, ਦੂਜੇ ਸਥਾਨ ਵਾਲੇ ਨੂੰ 3100 ਰੁਪਏ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਨੂੰ 2100 ਰੁਪਏ ਅਤੇ ਹੌਸਲਾ-ਅਫ਼ਜਾਈ ਇਨਾਮ 1100 ਰੁਪਏ ਦਿੱਤਾ ਜਾਵੇਗਾ। ਇਨਾਮ ਵੰਡ ਸਮਾਗਮ 23 ਨੂੰ ਹੋਵੇਗਾ।

