ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਨਮੋਹਨ ਨੇ ਲਿਖਣ ਪ੍ਰਕਿਰਿਆ ਬਾਰੇ ਤਜਰਬੇ ਸਾਂਝੇ ਕੀਤੇ

ਲੇਖਕ ਨੇ ਸਰੋਤਿਆਂ ਨੂੰ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 18 ਜੂਨ

Advertisement

ਕੇਂਦਰ ਸਰਕਾਰ ਦੀ ਭਾਰਤੀ ਸਾਹਿਤ ਅਕੈਡਮੀ ਦੇ ਕਾਵਿ ਸੰਧੀ ਪ੍ਰੋਗਰਾਮ ਤਹਿਤ ਪੰਜਾਬੀ ਲੇਖਕ ਡਾ. ਮਨਮੋਹਨ ਨੇ ਆਪਣੀ ਲਿਖਣ ਪ੍ਰਕਿਰਿਆ ਬਾਰੇ ਤਜਰਬੇ ਸਾਂਝੇ ਕੀਤੇ ਅਤੇ ਵੱਖ-ਵੱਖ ਵਿਸ਼ਿਆਂ ਦੀਆਂ ਕਵਿਤਾਵਾਂ ਵੀ ਸੁਣਾਈਆਂ। ਇਸ ਦੌਰਾਨ ਉਨ੍ਹਾਂ ਕਿਹਾ ਆਪਣੇ ਚਾਰ ਦਹਾਕੇ ਦੇ ਸਾਹਿਤਿਕ ਸਫ਼ਰ ਦੌਰਾਨ ਉਨ੍ਹਾਂ ਕਵਿਤਾ ਦੀ ਸ਼ੁਰੂਆਤ ਵਿੱਚ ਜੀਵਨ ਸੰਘਰਸ਼ ਨਾਲ ਜੁੜੀਆਂ ਕਵਿਤਾਵਾਂ ਲਿਖੀਆਂ ਅਤੇ ਜਿਵੇਂ ਜਿਵੇਂ ਸੋਝੀ ਵਿਕਸਿਤ ਹੁੰਦੀ ਗਈ, ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸਮਾਜਿਕ ਸਰੋਕਾਰ ਇਤਿਹਾਸਕ ਮਿਥਿਹਾਸਕ, ਦਾਰਸ਼ਨਿਕ ਅਤੇ ਕੌਮਾਂਤਰੀ ਸਾਹਿਤ ਦਾ ਪਰਛਾਵਾਂ ਪੈਣ ਲੱਗਿਆ। ਉਨ੍ਹਾਂ ਦੀਆਂ ਕਵਿਤਾਵਾਂ ਅਤੇ ਹੋਰ ਰਚਨਾਵਾਂ ਵਿੱਚ ਵੱਖਰਾਪਣ ਇਸੇ ਕਰਕੇ ਹੈ ਕਿ ਕਿ ਉਨ੍ਹਾਂ ਕੌਮਾਂਤਰੀ ਸਾਹਿਤ ਦਾ ਖਾਸਾ ਅਧਿਐਨ ਕੀਤਾ। ਮਨਮੋਹਨ ਪੰਜਾਬੀ ਸਾਹਿਤ ਜਗਤ ਦਾ ਸਥਾਪਿਤ ਕਵੀ, ਨਾਵਲਕਾਰ, ਆਲੋਚਕ, ਭਾਸ਼ਾ ਵਿਗਿਆਨੀ ਅਤੇ ਅਨੁਵਾਦਕ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਆਫ਼ ਐਮੀਨੈਂਸ ਹਨ। ਉਹ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਵਾਈਸ ਚੇਅਰਮੈਨ ਰਹੇ। ਉਹ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੀ ਕਾਰਜਕਾਰਨੀ ਦੇ ਮੈਂਬਰ ਹਨ। ਉਹ ਸਾਹਿਤ ਅਕਾਦਮੀ ਦੀ ਜਨਰਲ ਕੌਂਸਲ ਦੇ 2017 ਤੋਂ 2022 ਤੱਕ ਮੈਂਬਰ ਵੀ ਰਹੇ। ਮਨਮੋਹਨ ਨੂੰ 2013 ਵਿੱਚ ਆਪਣੇ ਪਲੇਠੇ ਨਾਵਲ ‘ਨਿਰਵਾਣ’ ‘ਤੇ ਭਾਰਤੀ ਸਾਹਿਤ ਅਕਾਦੇਮੀ ਦਾ ਪੁਰਸਕਾਰ ਮਿਲਿਆ।

ਮਨਮੋਹਨ ਦੀਆਂ ਹੁਣ ਤੱਕ 12 ਕਿਤਾਬਾਂ ‘ਅਗਲੇ ਚੌਰਾਹੇ ਤੱਕ (1982), ‘ਮਨ ਮਹੀਅਲ’ (1988), ‘ਸੁਰ ਸੰਕੇਤ’ (1989), ‘ਮੇਰੇ ਮੇਂ ਚਾਂਦਨੀ’ (ਹਿੰਦੀ ਕਾਵਿ 1992), ‘ਨਮਿਤ’ (2001), ‘ਅਥ’ (2004), ‘ਨੀਲਕੰਠ’ (2008), ‘ਦੂਜੇ ਸ਼ਬਦਾਂ ‘ਚ’ (2010), ‘ਬੈਖਰੀ’ (2012), ‘ਕੋਹਮ’ (ਹਿੰਦੀ ਕਾਵਿ 2016), ‘ਜ਼ੀਲ’ (2017), ‘ਕਲਪ ਬਿਰਖ ਦੀ ਅਧੂਰੀ ਪਰੀ ਕਥਾ’ (2022) ਹਨ। ਪ੍ਰੋਗਰਾਮ ਦੌਰਾਨ ਪੰਜਾਬੀ ਬੁੱਧੀਜੀਵੀ ਲੇਖਕ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।

Advertisement