ਮੈਡੀਕਲ ਸਟੋਰ ’ਚੋਂ ਚੋਰੀ ਕਰਨ ਵਾਲਾ ਕਾਬੂ
ਫਤਿਹਾਬਾਦ ਸਿਟੀ ਪੁਲੀਸ ਨੇ ਗੁਰੂਨਾਨਕਪੁਰਾ ਖੇਤਰ ਦੇ ਇੱਕ ਮੈਡੀਕਲ ਸਟੋਰ ਤੋਂ ਨਕਦੀ ਚੋਰੀ ਕਰਨ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਥਾਣਾ ਮੁਖੀ ਇੰਸਪੈਕਟਰ ਸੁਰੇਂਦਰ ਨੇ ਦੱਸਿਆ ਕਿ ਵਿਨੋਦ ਕੁਮਾਰ ਪੁੱਤਰ ਮੋਮਿਨ ਰਾਮ ਵਾਸੀ...
Advertisement
ਫਤਿਹਾਬਾਦ ਸਿਟੀ ਪੁਲੀਸ ਨੇ ਗੁਰੂਨਾਨਕਪੁਰਾ ਖੇਤਰ ਦੇ ਇੱਕ ਮੈਡੀਕਲ ਸਟੋਰ ਤੋਂ ਨਕਦੀ ਚੋਰੀ ਕਰਨ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਥਾਣਾ ਮੁਖੀ ਇੰਸਪੈਕਟਰ ਸੁਰੇਂਦਰ ਨੇ ਦੱਸਿਆ ਕਿ ਵਿਨੋਦ ਕੁਮਾਰ ਪੁੱਤਰ ਮੋਮਿਨ ਰਾਮ ਵਾਸੀ ਗੁਰੂਨਾਨਕਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਅਨੁਸਾਰ ਭਗਤ ਮੰਗਲ ਸਿੰਘ ਸੇਠੀ ਵਾਲੀ ਗਲੀ ਵਿੱਚ ਸਥਿਤ ਉਸ ਦੇ ਮੈਡੀਕਲ ਸਟੋਰ ਦੇ ਕਾਊਂਟਰ ਤੋਂ 4 ਦਸੰਬਰ ਨੂੰ ਸ਼ਾਮ 7:00 ਤੋਂ 7:30 ਵਜੇ ਦਰਮਿਆਨ 22,700 ਰੁਪਏ ਚੋਰੀ ਹੋ ਗਏ ਸਨ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ। ਜਾਂਚ ਦੌਰਾਨ ਪੁਲੀਸ ਨੇ ਮੁਲਜ਼ਮ ਅਜੈ ਪੁੱਤਰ ਸੂਰਜ ਭਾਨ ਵਾਸੀ ਗੁਰੂਨਾਨਕਪੁਰਾ ਨੂੰ ਕਾਬੂ ਕਰ ਲਿਆ। ਪੁਲੀਸ ਨੇ ਮੁਲਜ਼ਮ ਕੋਲੋਂ 700 ਰੁਪਏ ਬਰਾਮਦ ਕੀਤੇ ਹਨ।
Advertisement
Advertisement
×

