ਬਰਗਰ ਕਿੰਗ ਦੀ ਫਰੈਂਚਾਇਜ਼ੀ ਬਹਾਨੇ ਠੱਗੀ ਮਾਰਨ ਵਾਲਾ ਕਾਬੂ
ਇਥੇ ਐੱਨ ਆਈ ਟੀ ਸਾਈਬਰ ਪੁਲੀਸ ਥਾਣੇ ਦੀ ਟੀਮ ਨੇ ਬਿਹਾਰ ਦੇ ਨਾਲੰਦਾ ਜ਼ਿਲ੍ਹਾ ਦੇ ਪਿੰਡ ਪਚੇਤਨ ਸਟਵਾ ਦੇ ਰਹਿਣ ਵਾਲੇ ਸ਼ਸ਼ੀਕਾਂਤ ਕੁਮਾਰ ਨੂੰ ਠੱਗੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਪੀੜਤ ਨੇ ਦੋਸ਼ ਲਾਇਆ ਸੀ ਕਿ ਜਦੋਂ ਉਹ ਗੂਗਲ...
Advertisement
ਇਥੇ ਐੱਨ ਆਈ ਟੀ ਸਾਈਬਰ ਪੁਲੀਸ ਥਾਣੇ ਦੀ ਟੀਮ ਨੇ ਬਿਹਾਰ ਦੇ ਨਾਲੰਦਾ ਜ਼ਿਲ੍ਹਾ ਦੇ ਪਿੰਡ ਪਚੇਤਨ ਸਟਵਾ ਦੇ ਰਹਿਣ ਵਾਲੇ ਸ਼ਸ਼ੀਕਾਂਤ ਕੁਮਾਰ ਨੂੰ ਠੱਗੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਪੀੜਤ ਨੇ ਦੋਸ਼ ਲਾਇਆ ਸੀ ਕਿ ਜਦੋਂ ਉਹ ਗੂਗਲ ’ਤੇ ਬਰਗਰ ਕਿੰਗ ਫਰੈਂਚਾਇਜ਼ੀ ਦੀ ਭਾਲ ਕਰ ਰਿਹਾ ਸੀ ਤਾਂ ਉਸ ਨੂੰ ਬਰਗਰ ਕਿੰਗ ਫਰੈਂਚਾਇਜ਼ੀ ਨਾਲ ਜੁੜੀ ਇੱਕ ਵੈਬਸਾਈਟ ਮਿਲੀ। ਉਸ ਨੇ ਫਾਰਮ ਭਰਿਆ ਜਿਸ ਵਿੱਚ ਆਪਣੀ ਸਾਰੀ ਜਾਣਕਾਰੀ ਦਿੱਤੀ। ਫਿਰ ਉਸ ਨੂੰ ਕੁਝ ਦਸਤਾਵੇਜ਼ਾਂ ਦੀ ਬੇਨਤੀ ਵਾਲੀ ਇੱਕ ਈਮੇਲ ਪ੍ਰਾਪਤ ਹੋਈ। ਇਸ ਦੌਰਾਨ ਉਸ ਨਾਲ ਫਰੈਂਚਾਇਜ਼ੀ ਪ੍ਰਕਿਰਿਆਵਾਂ ਲਈ ਵੱਖ-ਵੱਖ ਲੈਣ-ਦੇਣ ਰਾਹੀਂ 39 ਲੱਖ ਰੁਪਏ ਟਰਾਂਸਫਰ ਕਰਵਾ ਕੇ ਧੋਖਾਧੜੀ ਕੀਤੀ ਗਈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।
Advertisement
Advertisement
×