Local bodies poll announced ਹਰਿਆਣਾ ਵਿਚ ਨਿਗਮ, ਕੌਂਸਲ ਤੇ ਮਿਉਂਸਿਪਲ ਕਮੇਟੀ ਚੋਣਾਂ ਦਾ ਐਲਾਨ
ਆਦਰਸ਼ ਚੋਣ ਜ਼ਾਬਤਾ ਲਾਗੂ; 2 ਮਾਰਚ ਨੂੰ ਪੈਣਗੀਆਂ ਵੋਟਾਂ, ਵੋਟਾਂ ਦੀ ਗਿਣਤੀ 12 ਮਾਰਚ ਨੂੰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਫਰਵਰੀ
ਹਰਿਆਣਾ ਦੇ ਸੂਬਾਈ ਚੋਣ ਕਮਿਸ਼ਨਰ ਧਨਪਤ ਸਿੰਘ ਨੇ 8 ਨਗਰ ਨਿਗਮਾਂ, ਚਾਰ ਨਗਰ ਕੌਂਸਲਾਂ ਅਤੇ 21 ਮਿਉਂਸਿਪਲ ਕਮੇਟੀਆਂ ਲਈ ਸਥਾਨਕ ਚੋਣਾਂ ਦਾ ਐਲਾਨ ਕੀਤਾ ਹੈ। ਚੋਣਾਂ ਦੇ ਐਲਾਨ ਨਾਲ ਇਨ੍ਹਾਂ ਸਥਾਨਕ ਸੰਸਥਾਵਾਂ ਦੇ ਅਧਿਕਾਰ ਖੇਤਰ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਫ਼ਰੀਦਾਬਾਦ, ਗੁਰੂਗ੍ਰਾਮ, ਮਾਨੇਸਰ, ਹਿਸਾਰ, ਕਰਨਾਲ, ਰੋਹਤਕ ਅਤੇ ਯਮੁਨਾਨਗਰ ਨਗਰ ਨਿਗਮਾਂ ਅਤੇ ਚਾਰ ਨਗਰ ਕੌਂਸਲਾਂ ਅੰਬਾਲਾ ਸਦਰ, ਪਟੌਦੀ ਜਟੌਲੀ ਮੰਡੀ, ਥਾਨੇਸਰ ਅਤੇ ਸਿਰਸਾ ਲਈ 2 ਮਾਰਚ ਨੂੰ ਵੋਟਾਂ ਪੈਣਗੀਆਂ। 21 ਮਿਉਂਸਿਪਲ ਕਮੇਟੀਆਂ- ਬਰਾੜਾ, ਭਵਾਨੀਖੇੜਾ, ਲੋਹਾੜੂ, ਸੀਵਾਂ, ਜਾਖਲ ਮੰਡੀ, ਫਾਰੂਖ ਨਗਰ, ਨਾਰਨੌਂਦ, ਬੇਰੀ, ਜੁਲਾਨਾ, ਕਲਾਇਤ, ਸੀਵਾਨ, ਪੁੰਦਰੀ, ਇੰਦਰੀ, ਨੀਲੋਖੇੜੀ, ਅਟੇਲੀ ਮੰਡੀ, ਕਨੀਨਾ, ਤੋਰੂ, ਹਥੀਨ, ਕਲਾਨੌਰ, ਖਰਖੌਦਾ ਲਈ ਰਾਦੌਰ ਵਿਚ 2 ਮਾਰਚ ਨੂੰ ਪੋਲਿੰਗ ਹੋਵੇਗੀ। ਪਾਣੀਪਤ ਲਈ 9 ਮਾਰਚ ਨੂੰ ਵੋਟਾਂ ਪੈਣਗੀਆਂ। ਸਾਰੀਆਂ ਸਥਾਨਕ ਸੰਸਥਾਵਾਂ ਲਈ ਵੋਟਾਂ ਦੀ ਗਿਣਤੀ 12 ਮਾਰਚ ਨੂੰ ਹੋਵੇਗੀ। ਪੋਲਿੰਗ ਲਈ ਕਰੀਬ 10,000 ਈਵੀਐੇੱਮਜ਼ ਦਾ ਪ੍ਰਬੰਧ ਕੀਤਾ ਗਿਆ ਹੈ।