ਮਾਰਕੀਟ ਕਮੇਟੀ ਬਾਬੈਨ ਦੀਆਂ ਦੁਕਾਨਾਂ ਵਿੱਚ ਬਣੇ ਜਨਤਕ ਪਖਾਨੇ ਸਫ਼ਾਈ ਦੀ ਘਾਟ ਕਾਰਨ ਗੰਦਗੀ ਤੇ ਬਿਮਾਰੀਆਂ ਦਾ ਕਾਰਨ ਸਥਾਨ ਬਣ ਰਹੇ ਹਨ। ਸਰਕਾਰ ਦੇ ਸਫ਼ਾਈ ਦੇ ਦਾਅਵਿਆਂ ਦੇ ਉਲਟ ਹਾਲਾਤ ਦੇ ਚੱਲਦਿਆਂ ਲੋਕ ਪਖਾਨਿਆਂ ਦੀ ਵਰਤੋਂ ਕਰਨ ਤੋਂ ਡਰਨ ਲੱਗੇ ਹਨ। ਕਰੀਬ 10 ਸਾਲ ਪਹਿਲਾਂ ਮਾਰਕੀਟ ਕਮੇਟੀ ਬਾਬੈਨ ਨੇ ਮਾਰਕੀਟ ਵਿੱਚ ਜਨਤਕ ਪਖਾਨਾ ਬਣਾਇਆ ਸੀ ਪਰ ਇੱਥੇ ਸਫ਼ਾਈ ਰੱਖਣ ਦੇ ਪ੍ਰਬੰਧ ਢੁਕਵੇਂ ਨਹੀਂ ਕੀਤੇ ਗਏ। ਕੁਝ ਦਿਨ ਪਹਿਲਾਂ ਮਾਰਕੀਟ ਕਮੇਟੀ ਦੇ ਦੁਕਾਨਦਾਰਾਂ ਨੇ ਰੁਪਏ ਇਕੱਠੇ ਕਰ ਕੇ ਇਨ੍ਹਾਂ ਪਖਾਨਿਆਂ ਦੀ ਸਫ਼ਾਈ ਲਈ ਕੋਈ ਵਿਅਕਤੀ ਨੂੰ ਰੱਖਿਆ ਸੀ। ਅਜਿਹਾ ਕੁਝ ਹੀ ਦਿਨ ਚੱਲਿਆ ਕਿਉਂਕਿ ਕੁਝ ਦੁਕਾਨਦਾਰਾਂ ਨੇ ਮਹੀਨਾਵਾਰ ਪੈਸੇ ਦੇਣੇ ਬੰਦ ਕਰ ਦਿੱਤੇ। ਇਸ ਮਗਰੋਂ ਇਹ ਇਹ ਪਖਾਨੇ ਮੁੜ ਗੰਦਗੀ ਨਾਲ ਪਰ ਗਏ। ਇੱਥੇ ਫੈਲੀ ਗੰਦਗੀ ਕਾਰਨ ਲੋਕ ਪਖਾਨੇ ਦੀ ਵਰਤੋਂ ਨਹੀਂ ਕਰਦੇ।
ਇਸ ਸਬੰਧੀ ਦੁਕਾਨਦਾਰ ਸੋਹਨ ਲਾਲ ਨੇ ਕਿਹਾ ਕਿ ਲੋਕ ਜਨਤਕ ਕੰਮਾਂ ਪ੍ਰਤੀ ਗੰਭੀਰ ਨਹੀਂ ਹਨ। ਇਸ ਕਾਰਨ ਲੱਖਾਂ ਦੀ ਲਾਗਤ ਨਾਲ ਬਣੇ ਇਹ ਪਖਾਨੇ ਬਿਨਾਂ ਵਰਤੋਂ ਦੇ ਹੀ ਪਏ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਤਾਂ ਸਾਰੇ ਦੁਕਾਨਦਾਰਾਂ ਨੇ ਪੈਸੇ ਦਿੱਤੇ ਪਰ ਕੁਝ ਦਿਨਾਂ ਬਾਅਦ ਹੌਲੀ-ਹੌਲੀ ਦੁਕਾਨਦਾਰਾਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ। ਆਮ ਲੋਕਾਂ ਤੇ ਦੁਕਾਨਦਾਰਾਂ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਖਾਨਿਆਂ ਦੀ ਸਫ਼ਾਈ ਸਰਕਾਰੀ ਪੱਧਰ ਤੇ ਕਰਾਈ ਜਾਵੇ।

