ਭੇਤਭਰੀ ਹਾਲਤ ’ਚ ਮਜ਼ਦੂਰ ਦੀ ਮੌਤ
ਇੱਥੋਂ ਦੇ ਨਜ਼ਦੀਕੀ ਪਿੰਡ ਵਿੱਚ ਘਰੋਂ ਕੰਮ ਲਈ ਗਏ ਇੱਕ ਮਜ਼ਦੂਰ ਦੀ ਲਾਸ਼ ਅਗਲੇ ਦਿਨ ਪਿੰਡ ਨੇੜੇ ਬੰਦ ਪਏ ਇੱਟਾਂ ਦੇ ਭੱਠੇ ਤੋਂ ਭੇਤਭਰੀ ਹਾਲਤ ਵਿੱਚ ਮਿਲੀ ਹੈ। ਮ੍ਰਿਤਕ ਦੀ ਪਛਾਣ ਦੀਪਕ ਉਰਫ਼ ਦੀਪੂ ਵਜੋਂ ਹੋਈ ਹੈ। ਦੀਪਕ ਦੇ ਪਿਤਾ...
Advertisement
ਇੱਥੋਂ ਦੇ ਨਜ਼ਦੀਕੀ ਪਿੰਡ ਵਿੱਚ ਘਰੋਂ ਕੰਮ ਲਈ ਗਏ ਇੱਕ ਮਜ਼ਦੂਰ ਦੀ ਲਾਸ਼ ਅਗਲੇ ਦਿਨ ਪਿੰਡ ਨੇੜੇ ਬੰਦ ਪਏ ਇੱਟਾਂ ਦੇ ਭੱਠੇ ਤੋਂ ਭੇਤਭਰੀ ਹਾਲਤ ਵਿੱਚ ਮਿਲੀ ਹੈ। ਮ੍ਰਿਤਕ ਦੀ ਪਛਾਣ ਦੀਪਕ ਉਰਫ਼ ਦੀਪੂ ਵਜੋਂ ਹੋਈ ਹੈ। ਦੀਪਕ ਦੇ ਪਿਤਾ ਜਗਸੀਰ ਸਿੰਘ ਅਨੁਸਾਰ ਦੀਪਕ ਕੰਮ ਲਈ ਗਿਆ ਸੀ ਪਰ ਰਾਤ ਨੂੰ ਘਰ ਨਹੀਂ ਪਰਤਿਆ। ਅਗਲੇ ਦਿਨ ਉਸ ਦੀ ਲਾਸ਼ ਮਿਲੀ, ਜਿਸ ਦੇ ਮੂੰਹ ’ਤੇ ਸੱਟਾਂ ਦੇ ਨਿਸ਼ਾਨ ਸਨ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਦੀਪਕ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਭੱਠੇ ’ਤੇ ਸੁੱਟਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੀਪਕ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਹੈ। ਸੂਚਨਾ ਮਿਲਣ ’ਤੇ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
×