ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੁਰੂਕਸ਼ੇਤਰ ਬਾਈਪਾਸ ਮਾਸਟਰ ਪਲਾਨ ਦਾ ਹਿੱਸਾ ਨਹੀ: ਅਰੋੜਾ

ਵਿਧਾਇਕ ਨੇ ਭਾਜਪਾ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ; ਪ੍ਰਸਤਾਵਿਤ ਰਿੰਗ ਰੋਡ ਸ਼ਹਿਰ ਤੋਂ ਦੂਰ ਬਣਾਉਣ ਦੀ ਅਪੀਲ
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅਸ਼ੋਕ ਅਰੋੜਾ।
Advertisement

ਥਾਨੇਸਰ ਦੇ ਵਿਧਾਇਕ ਤੇ ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਕੁਰੂਕਸ਼ੇਤਰ ਦਾ ਬਾਈਪਾਸ ਜਲਦ ਬਣਾਉਣ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਹੋਏ ਕਿਹਾ ਹੈ ਕਿ 2041 ਦੇ ਮਾਸਟਰ ਪਲਾਨ ਵਿੱਚ ਵੀ ਬਾਈਪਾਸ ਦਾ ਕਿਧਰੇ ਜ਼ਿਕਰ ਨਹੀਂ ਹੈ। ਜਦਕਿ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਕਈ ਭਾਜਪਾ ਆਗੂ ਇਹ ਦਾਅਵਾ ਕਰ ਰਹੇ ਹਨ ਕਿ ਬਾਈਪਾਸ ਦਾ ਡੀਪੀ ਆਰ ਬਣ ਚੁੱਕਿਆ ਹੈ ਤੇ ਛੇਤੀ ਹੀ ਕੁਰੂਕਸ਼ੇਤਰ ਨੂੰ ਬਾਈਪਾਸ ਦਾ ਤੋਹਫ਼ਾ ਮਿਲੇਗਾ। ਇੱਥੇ ਆਪਣੇ ਦਫਤਰ ਵਿੱਚ ਸ੍ਰੀ ਅਰੋੜਾ ਨੇ ਖੁਲਾਸਾ ਕੀਤਾ ਕਿ ਬੀਤੀ 9 ਜੁਲਾਈ ਨੂੰ ਪਲਾਨਿੰਗ ਕਮੇਟੀ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਬੈਠਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਸੀ ਜਿਸ ਵਿਚ ਕੁਰੂਕਸ਼ੇਤਰ ਦੇ ਪਲਾਨ ’ਤੇ ਚਰਚਾ ਹੋਈ ਸੀ। ਬੈਠਕ ਵਿਚ ਜੋ ਮਾਸਟਰ ਪਲਾਨ ਰੱਖਿਆ ਗਿਆ ਸੀ ਉਸ ਵਿਚ ਕੁਰੂਕਸ਼ੇਤਰ ਦੇ ਪ੍ਰਸਤਾਵਿਤ ਰਿੰਗ ਰੋਡ ਨੂੰ ਦਿਖਾਇਆ ਗਿਆ ਹੈ ਉਥੇ ਆਬਾਦੀ ਵੱਧ ਚੁੱਕੀ ਹੈ ਤੇ ਕਈ ਜਾਇਜ਼ ਤੇ ਨਾਜਾਇਜ ਕਲੋਨੀਆਂ ਵੀ ਵਸ ਚੁੱਕੀਆਂ ਹਨ। ਇਸ ਸਥਾਨ ’ਤੇ ਅੱਜ ਵੀ ਰਿੰਗ ਰੋਡ ਬਣਨਾ ਸੰਭਵ ਨਹੀਂ ਹੈ । 2041 ਤੱਕ ਤਾਂ ਕੁਰੂਕਸ਼ੇਤਰ ਦੀ ਸ਼ਹਿਰੀ ਆਬਾਦੀ ਡੇਢ ਗੁਣਾ ਵਧ ਕੇ 10.5 ਲੱਖ ਦੇ ਕਰੀਬ ਹੋ ਜਾਏਗੀ। ਅਰੋੜਾ ਨੇ ਦਿੱਸਆ ਕਿ ਉਨ੍ਹਾਂ ਸੁਝਾਅ ਦਿੱਤਾ ਸੀ ਕਿ ਰਿੰਗ ਰੋਡ ਸ਼ਹਿਰ ਦੇ ਉਪਰੋਂ 7,8 ਕਿਲੋਮੀਟਰ ਬਣਾਈ ਜਾਵੇ, ਇਸ ’ਤੇ ਅਧਿਕਾਰੀਆਂ ਨੇ ਸਹਿਮਤੀ ਪ੍ਰਗਟ ਕਰਦੇ ਹੋਏ ਦੁਬਾਰਾ ਡਰਾਫਟ ਕਰਨ ਦਾ ਭਰੋਸਾ ਦਿੱਤਾ। ਅਰੋੜਾ ਨੇ ਕਿਹਾ ਕਿ ਸਭ ਤੋਂ ਮਜੇਦਾਰ ਤਾਂ ਇਹ ਗੱਲ ਹੈ ਕਿ ਮੁੱਖ ਮੰਤਰੀ ਦਾਅਵਾ ਕਰਦੇ ਹਨ ਕਿ ਬਾਈਪਾਸ ਜਲਦ ਬਣੇਗਾ ਜਦਕਿ 2041 ਦੇ ਪ੍ਰਸਤਾਵਿਤ ਮਾਸਟਰ ਪਲਾਨ ਵਿਚ ਬਾਈਪਾਸ ਕਿਧਰੇ ਵੀ ਦਿਖਾਇਆ ਨਹੀਂ ਗਿਆ। ਅਰੋੜਾ ਨੇ ਮੰਗ ਕੀਤੀ ਹੈ ਕਿ ਥਾਨੇਸਰ ਵਿਧਾਨ ਸਭਾ ਦੇ ਨੇੜਲੇ ਪਿੰਡਾਂ ਨੂੰ ਵੀ ਆਰ ਜ਼ੋਨ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਬਾਦੀ ਦਿਨ ਬਦਿਨ ਵਧ ਰਹੀ ਹੈ ਤੇ ਸ਼ਹਿਰ ਦੇ ਚਾਰੇ ਪਾਸੇ ਰਿੰਗ ਰੋਡ ਹੋਣਾ ਚਾਹੀਦਾ ਹੈ। ਇਹ ਰਿੰਗ ਰੋਡ ਜਿਸ ਥਾਂ ਤੇ ਪ੍ਰਸਤਾਵਿਤ ਹੈ ਉਥੋਂ ਬਦਲ ਕੇ ਹੋਰ ਸਥਾਨ ਤੇ ਬਣਾਇਆ ਜਾਏ। ਅਰੋੜਾ ਨੇ ਮੀਡੀਆ ਨੂੰ ਮਾਸਟਰ ਪਲਾਨ ਦੀ ਕਾਪੀ ਵੀ ਦਿਖਾਈ। ਇਸ ਮੌਕੇ ਕਾਂਗਰਸੀ ਆਗੂ ਮਾਇਆ ਰਾਮ ਚੰਦਰਭਾਨ ਪੁਰਾ, ਜਲੇਸ਼ ਸ਼ਰਮਾ, ਨਗਰ ਕੌਂਸਲਰ ਪਰਮਵੀਰ ਸਿੰਘ ਪ੍ਰਿੰਸ, ਰਾਜਿੰਦਰ ਸੈਣੀ ਤੇ ਪਵਨ ਚੌਧਰੀ ਮੌਜੂਦ ਸਨ।

Advertisement
Advertisement