ਕਬੱਡੀ ਟੂਰਨਾਮੈਂਟ ਕਰਵਾਇਆ
ਪਿੰਡ ਨਿਆ ਸ਼ਹਿਰ ਬਡਾਲਾ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਹਰਮਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਇਲਾਕੇ ਦੀਆਂ ਕੁੱਲ 16 ਟੀਮਾਂ ਨੇ ਸ਼ਿਰਕਤ ਕੀਤੀ ਸੀ ਤੇ ਪਹਿਲੇ ਨੰਬਰ ’ਤੇ ਮੋਲੀ ਬੈਦਵਾਣ ਟੀਮ ਜੇਤੂ ਰਹੀ ਜਿਸ ਨੂੰ 91,000...
Advertisement
ਪਿੰਡ ਨਿਆ ਸ਼ਹਿਰ ਬਡਾਲਾ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਹਰਮਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਇਲਾਕੇ ਦੀਆਂ ਕੁੱਲ 16 ਟੀਮਾਂ ਨੇ ਸ਼ਿਰਕਤ ਕੀਤੀ ਸੀ ਤੇ ਪਹਿਲੇ ਨੰਬਰ ’ਤੇ ਮੋਲੀ ਬੈਦਵਾਣ ਟੀਮ ਜੇਤੂ ਰਹੀ ਜਿਸ ਨੂੰ 91,000 ਨਕਦ ਇਨਾਮ ਦਿੱਤਾ ਗਿਆ, ਦੂਜੇ ਨੰਬਰ ’ਤੇ ਬੜੈਲ ਦੀ ਟੀਮ ਜੇਤੂ ਰਹੀ, ਜਿਸ ਨੂੰ 71,000 ਨਕਦ ਇਨਾਮ ਦਿੱਤਾ ਗਿਆ। ਇਸ ਮੌਕੇ ਬੈਸਟ ਰੇਡਰ ਅਤੇ ਜਾਫੀ ਨੂੰ ਐੱਲ ਈ ਡੀ ਨਾਲ ਸਨਮਾਨਿਆ ਗਿਆ। ਇਸ ਮੌਕੇ ਪ੍ਰਬੰਧਕ ਚੰਨਪ੍ਰੀਤ, ਗੁਰਦੀਪ ਗਾਂਧੀ, ਸਾਹਿਬ ਸਿੰਘ, ਬਿੱਲਾ, ਜੱਸਾ ਮੁੰਡੀ ਖਰੜ, ਟੀਨੂੰ, ਦੀਪ, ਗੌਰਵ, ਰਾਹੁਲ, ਜੋਨੀ ਰਾਣਾ, ਵਰਿੰਦਰ ਸਿੰਘ, ਗੁਰਵਿੰਦਰ ਕੈਂਥ ਅਤੇ ਦਿਲਸੇਰ ਧਨੋਆ ਹਾਜ਼ਰ ਸਨ।
Advertisement
Advertisement
×

