ਆਗਰਾ ਨਹਿਰ ’ਚ ਛਾਲ ਮਾਰੀ
ਗ੍ਰੇਟਰ ਫਰੀਦਾਬਾਦ ਦੇ ਬੁਧੈਣਾ ਪਿੰਡ ਨੇੜੇ ਇੱਕ ਵਿਅਕਤੀ ਨੇ ਆਗਰਾ ਨਹਿਰ ਵਿੱਚ ਛਾਲ ਮਾਰ ਦਿੱਤੀ। ਉਹ ਬੁਧੈਣਾ ਪਿੰਡ ਵਾਸੀ ਸੀ। ਉਸ ਦੀ ਕਾਰ ਮੌਕੇ ’ਤੇ ਖੜ੍ਹੀ ਮਿਲੀ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਸ ਨੇ ਨਹਿਰ ਵਿੱਚ ਛਾਲ ਮਾਰੀ ਸੀ।...
Advertisement
ਗ੍ਰੇਟਰ ਫਰੀਦਾਬਾਦ ਦੇ ਬੁਧੈਣਾ ਪਿੰਡ ਨੇੜੇ ਇੱਕ ਵਿਅਕਤੀ ਨੇ ਆਗਰਾ ਨਹਿਰ ਵਿੱਚ ਛਾਲ ਮਾਰ ਦਿੱਤੀ। ਉਹ ਬੁਧੈਣਾ ਪਿੰਡ ਵਾਸੀ ਸੀ। ਉਸ ਦੀ ਕਾਰ ਮੌਕੇ ’ਤੇ ਖੜ੍ਹੀ ਮਿਲੀ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਸ ਨੇ ਨਹਿਰ ਵਿੱਚ ਛਾਲ ਮਾਰੀ ਸੀ। ਸ਼ੱਕ ਦੇ ਆਧਾਰ ’ਤੇ ਛਾਲ ਮਾਰਨ ਵਾਲਾ ਵਿਅਕਤੀ ਬੁਧੈਣਾ ਪਿੰਡ ਦਾ ਮਹਿੰਦਰ ਸ਼ਰਮਾ (51) ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲੀਸ ਨੇ ਮ੍ਰਿਤਕ ਬਾਰੇ ਜਾਣਕਾਰੀ ਲੱਭਣੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਗਿਆ ਹੈ ਕਿ ਵਿਅਕਤੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਪੁਲੀਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਅਧਿਕਾਰੀਆਂ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਸੀ। ਮ੍ਰਿਤਕ ਦੀ ਕਾਰ ਵੀ ਉੱਥੇ ਖੜ੍ਹੀ ਪਾਈ ਗਈ ਹੈ, ਜਿਸ ਤੋਂ ਮ੍ਰਿਤਕ ਦੀ ਪਛਾਣ ਹੋ ਸਕੀ।
Advertisement
Advertisement
×