ਜੂਡੋ ਸਿਖਲਾਈ ਕੈਂਪ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 4 ਜੁਲਾਈ ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ ਨੇ ਦੱਸਿਆ ਕਿ ਕੇਰਲ ਤੋਂ ਦੋ ਜੂਡੋ ਟਰੇਨਰ ਇੰਟਰਨਰਸ਼ਿਪ ਲਈ ਦਰੋਣਾਚਾਰੀਆ ਸਟੇਡੀਅਮ ਆਏ ਸੀ ਜਿਨਾਂ ਨੂੰ 60 ਦਿਨਾਂ ਦੀ ਇੰਟਰਨਰਸ਼ਿਪ ਦੌਰਾਨ ਜੂਡੋ ਵਿਚ ਸਿਖਲਾਈ ਦਿੱਤੀ ਗਈ। ਡੀਐੱਸਓ ਮਨੋਜ ਕੁਮਾਰ...
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਜੁਲਾਈ
Advertisement
ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ ਨੇ ਦੱਸਿਆ ਕਿ ਕੇਰਲ ਤੋਂ ਦੋ ਜੂਡੋ ਟਰੇਨਰ ਇੰਟਰਨਰਸ਼ਿਪ ਲਈ ਦਰੋਣਾਚਾਰੀਆ ਸਟੇਡੀਅਮ ਆਏ ਸੀ ਜਿਨਾਂ ਨੂੰ 60 ਦਿਨਾਂ ਦੀ ਇੰਟਰਨਰਸ਼ਿਪ ਦੌਰਾਨ ਜੂਡੋ ਵਿਚ ਸਿਖਲਾਈ ਦਿੱਤੀ ਗਈ। ਡੀਐੱਸਓ ਮਨੋਜ ਕੁਮਾਰ ਅੱਜ ਇੰਟਰਨਰਸ਼ਿਪ ਇੰਸਟਰੱਕਟਰਾਂ ਦੀ 60 ਰੋਜ਼ਾ ਦੀ ਇੰਟਰਨਰਸ਼ਿਪ ਪੂਰੀ ਹੋਣ ਤੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਦੋਵਾਂ ਜੂਡੋ ਇੰਟਰਨਰਸ਼ਿਪ ਇੰਸਟਰੱਕਟਰਾਂ ਵਿਜੈ ਤੇ ਰਾਮ ਏਕੇ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਦੋਵਾਂ ਨੇ ਜੂਡੋ ਹਾਲ ਵਿਚ 60 ਦਿਨਾਂ ਦੀ ਇੰਟਰਨਰਸ਼ਿਪ ਦੌਰਾਨ ਖਿਡਾਰੀਆਂ ਨੂੰ ਵੀ ਅਭਿਆਸ ਕਰਵਾਇਆ ਤੇ ਸਥਾਨਕ ਇੰਸਟਰੱਕਟਰਾਂ ਤੋਂ ਵਿਹਾਰਕ ਗਿਆਨ ਵੀ ਪ੍ਰਾਪਤ ਕੀਤਾ। ਇਸ ਮੌਕੇ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਡਾ. ਉਦੈ ਸਿੰਘ, ਜੂਡੋ ਕੋਚ ਰਾਮ ਨਿਵਾਸ, ਸਪਨਾ ਆਦਿ ਮੌਜੂਦ ਸਨ।
Advertisement