ਜੁੂਡੋ ਚੈਂਪੀਅਨਸ਼ਿਪ: ਅਜੈ ਮਾਨ ਨੇ ਸੋਨ ਤਗ਼ਮਾ ਜਿੱਤਿਆ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 17 ਅਗਸਤ ਮਾਤਾ ਰੁਕਮਣੀ ਰਾਇ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕ ਅਜੈ ਮਾਨ ਨੇ 12, 13 ਅਗਸਤ ਨੂੰ ਪੀਆਰਡੀ ਤਪੋਬਨ ਦੇਹਰਾਦੂਨ ’ਚ ਹੋਈ 100 ਕਿਲੋ ਭਾਰ ਵਰਗ ਦੀ ਸਟੇਟ ਜੁੂਡੋ ਚੈਂਪੀਅਨਸ਼ਿਪ ’ਚ...
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਅਗਸਤ
Advertisement
ਮਾਤਾ ਰੁਕਮਣੀ ਰਾਇ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕ ਅਜੈ ਮਾਨ ਨੇ 12, 13 ਅਗਸਤ ਨੂੰ ਪੀਆਰਡੀ ਤਪੋਬਨ ਦੇਹਰਾਦੂਨ ’ਚ ਹੋਈ 100 ਕਿਲੋ ਭਾਰ ਵਰਗ ਦੀ ਸਟੇਟ ਜੁੂਡੋ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤ ਕੇ ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ। ਇਹ ਚੈਂਪੀਅਨਸ਼ਿਪ 1 ਤੋਂ 4 ਅਕਤੂਬਰ ਤਕ ਐਸਐਮਐਸ ਇੰਨਡੋਰ ਸਟੇਡੀਅਮ ਜੈਪੁਰ ਵਿਚ ਹੋਵੇਗੀ। ਮਾਨ ਦੀ ਇਸ ਉਪਲਭਦੀ ’ਤੇ ਉਸ ਦਾ ਸਕੂਲ ਪੁੱਜਣ ’ਤੇ ਸਕੂਲ ਦੀ ਮੈਨੇਜਿੰਗ ਕਮੇਟੀ ਅਤੇ ਸਟਾਫ ਨੇ ਸੁਆਗਤ ਕੀਤਾ ਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੀ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ, ਪ੍ਰੋਮਿਲਾ ਸ਼ਰਮਾ, ਵਾਈਸ ਪ੍ਰਿੰਸੀਪਲ ਸੰਜੇ ਠੁਕਰਾਲ , ਨੀਤੂ ਕਾਲੜਾ ਆਦਿ ਅਧਿਆਪਕ ਮੌਜੂਦ ਸਨ।
Advertisement
×