ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੇਐਨਯੂਐੱਸਯੂ ਦੀ ਭੁੱਖ ਹੜਤਾਲ 11ਵੇਂ ਦਿਨ ਜਾਰੀ

ਆਪਣੀ ਦਾਖ਼ਲਾ ਪ੍ਰੀਖਿਆ ਪ੍ਰਣਾਲੀ ਨੂੰ ਬਹਾਲ ਕਰਨ ਦੀ ਮੰਗ
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 7 ਜੁਲਾਈ

Advertisement

ਜੇਐੱਨਯੂਐੱਸਯੂ ਵੱਲੋਂ ਚੱਲ ਰਹੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦੇ 11ਵੇਂ ਦਿਨ 200 ਤੋਂ ਵੱਧ ਵਿਦਿਆਰਥੀਆਂ ਨੇ ਇਕਜੁੱਟਤਾ ਰਿਲੇਅ ਭੁੱਖ ਹੜਤਾਲ ਵਿੱਚ ਹਿੱਸਾ ਲਿਆ। ਜੇਐੱਨਯੂ ਵਿਦਿਆਰਥੀ ਯੂਨੀਅਨ ਪਿਛਲੇ ਗਿਆਰਾਂ ਦਿਨਾਂ ਤੋਂ ਇਸ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਹੈ, ਜੋ ਕਿ ਹਾਲ ਹੀ ਵਿੱਚ ਪੇਸ਼ ਕੀਤੀ ਗਈ ਯੂਜੀਸੀ-ਨੈੱਟ ਸਕੋਰ-ਅਧਾਰਤ ਦਾਖ਼ਲਾ ਪ੍ਰਕਿਰਿਆ ਦੀ ਥਾਂ ‘ਤੇ ਜੇੱਐਨਯੂ ਦੀ ਆਪਣੀ ਦਾਖ਼ਲਾ ਪ੍ਰੀਖਿਆ ਪ੍ਰਣਾਲੀ ਨੂੰ ਬਹਾਲ ਕਰਨ ਦੀ ਮੰਗ ਕਰ ਰਹੀ ਹੈ। ਹੜਤਾਲੀ ਵਿਦਿਆਰਥੀ ਸਖ਼ਤ ਸਰਕੁਲਰ ਨੂੰ ਵਾਪਸ ਲੈਣ ਦੀ ਵੀ ਮੰਗ ਕਰ ਰਹੇ ਹਨ ਜੋ ਅੰਤਿਮ ਸਾਲ ਦੇ ਪੀਐੱਚਡੀ ਵਿਦਿਆਰਥੀਆਂ ਨੂੰ ਹੋਸਟਲ ਰਿਹਾਇਸ਼ ਤੋਂ ਵਾਂਝਾ ਕਰਦਾ ਹੈ। ਹੜਤਾਲੀ ਕਾਰਕੁਨ ਆਮ ਵਿਦਿਆਰਥੀਆਂ ਅਤੇ ਕਾਰਕੁਨਾਂ ‘ਤੇ ਲਗਾਏ ਗਏ ਮਨਮਾਨੇ ਜੁਰਮਾਨੇ ਨੂੰ ਰੱਦ ਕਰਨ ਅਤੇ ਵਿੱਤੀ ਤੌਰ ‘ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਲਈ ਜੀਵਨ ਰੇਖਾ-ਐੱਮਸੀਐੱਮ ਫੈਲੋਸ਼ਿਪ ਦੇ ਨੇਮਾਂ ਵਿੱਚ ਤਬਦੀਲੀ ਵਾਲੇ ਮਤੇ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਜੇਐੱਨਯੂਐੱਸਯੂ ਦੇ ਪ੍ਰਧਾਨ ਨਿਤੀਸ਼ ਕੁਮਾਰ, ਅੰਤਰਿਕਸ਼ਾ ਸ਼ਰਮਾ (ਸਕੂਲ ਆਫ਼ ਆਰਟਸ ਐਂਡ ਐਸਥੈਟਿਕਸ ਤੋਂ ਕੌਂਸਲਰ), ਮਣੀਕਾਂਤ, ਲੋਨੀ ਅਤੇ ਸੌਰੀਆ ਦੀ ਭੁੱਖ ਹੜਤਾਲ 11ਵੇਂ ਦਿਨ ਵਿੱਚ ਸ਼ਾਮਲ ਹੋ ਗਈ। ਸਕੂਲ ਆਫ਼ ਫਿਜ਼ੀਕਲ ਸਾਇੰਸਜ਼ ਦੇ ਕੌਂਸਲਰ ਅਭਿਸ਼ੇਕ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦੇ 7ਵੇਂ ਦਿਨ ਵਿੱਚ ਐੱਸਐੱਸਐੱਸ ਕੌਂਸਲਰ ਰਜਤ ਅਤੇ ਸ਼੍ਰੇਅ 6 ਜੁਲਾਈ ਦੀ ਰਾਤ ਨੂੰ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵਿੱਚ ਸ਼ਾਮਲ ਹੋਏ। ਪ੍ਰਸ਼ਾਸਨ ਨੇ ਇਨ੍ਹਾਂ ਮੰਗਾਂ ‘ਤੇ ਅਜੇ ਤੱਕ ਕੋਈ ਹਾਂ ਪੱਖੀ ਭਰੋਸਾ ਨਹੀਂ ਦਿੱਤਾ ਹੈ।

Advertisement