ਜੇਜੇਪੀ ਆਗੂ ਦਿਗਵਿਜੈ ਚੌਟਾਲਾ ਨੂੰ ਧਮਕੀ ਮਿਲੀ
ਜੇਜੇਪੀ ਦੇ ਯੁਥ ਵਿੰਗ ਦੇ ਸੂਬਾ ਪ੍ਰਧਾਨ ਦਿਗਵਿੈ ਸਿੰਘ ਚੌਟਾਲਾ ਨੂੰ ਵੱਟਸਐਪ ’ਤੇ ਵੀਡੀਓ ਅਤੇ ਧਮਕੀ ਸੰਦੇਸ਼ ਮਿਲਿਆ ਹੈ। ਇਸ ਵਿੱਚ ਸਿੱਧੂ ਮੂਸੇਵਾਲਾ ਦੇ ਬੁੱਤ ਵੱਲ ਗੋਲੀਆਂ ਚਲਾਉਣ ਦੇ ਕੁਝ ਦ੍ਰਿਸ਼ ਹਨ। ਇਹ ਧਮਕੀ ਉਨ੍ਹਾਂ ਨੂੰ 29 ਜੁਲਾਈ ਦੀ ਰਾਤ...
Advertisement
ਜੇਜੇਪੀ ਦੇ ਯੁਥ ਵਿੰਗ ਦੇ ਸੂਬਾ ਪ੍ਰਧਾਨ ਦਿਗਵਿੈ ਸਿੰਘ ਚੌਟਾਲਾ ਨੂੰ ਵੱਟਸਐਪ ’ਤੇ ਵੀਡੀਓ ਅਤੇ ਧਮਕੀ ਸੰਦੇਸ਼ ਮਿਲਿਆ ਹੈ। ਇਸ ਵਿੱਚ ਸਿੱਧੂ ਮੂਸੇਵਾਲਾ ਦੇ ਬੁੱਤ ਵੱਲ ਗੋਲੀਆਂ ਚਲਾਉਣ ਦੇ ਕੁਝ ਦ੍ਰਿਸ਼ ਹਨ। ਇਹ ਧਮਕੀ ਉਨ੍ਹਾਂ ਨੂੰ 29 ਜੁਲਾਈ ਦੀ ਰਾਤ 9.27 ਵਜੇ ਅਣਜਾਣ ਮੋਬਾਈਲ ਨੰਬਰ ਤੋਂ ਮਿਲੀ। ਪੰਚਕੂਲਾ ਵਿੱਚ ਇਸ ਸੰਬਧੀ ‘ਜ਼ੀਰੋ ਐੱਫਆਈਆਰ’ ਦਰਜ ਕੀਤੀ ਗਈ, ਜਿਸ ਆਧਾਰ ’ਤੇ ਡੱਬਵਾਲੀ ਸਿਟੀ ਥਾਣੇ ਵਿੱਚ ਕੇਸ ਦਰਜ ਹੋਇਆ ਹੈ। ਜ਼ਿਕਰਯੋਗ ਹੈ ਕਿ ਦਿਗਵਿਜੈ ਚੌਟਾਲਾ, ਹਰਿਆਣਾ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਛੋਟੇ ਭਰਾ ਹਨ। ਧਮਕੀ ਦੇਣ ਵਾਲੇ ਨੇ ਲਾਰੈਂਸ ਬਿਸ਼ਨੋਈ ਗਰੁੱਪ ਅਤੇ ਅਨਮੋਲ ਬਿਸ਼ਨੋਈ ਦਾ ਨਾਮ ਵੀ ਲਿਖਿਆ ਹੈ।
Advertisement
Advertisement
×