DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਝੀਂਡਾ ਨੂੰ ਸਾਜ਼ਿਸ਼ ਤਹਿਤ ਕੀਤਾ ਜਾ ਰਿਹੈ ਬਦਨਾਮ: ਇੰਦਰਜੀਤ ਸਿੰਘ

ਬਲਜੀਤ ਸਿੰਘ ਦਾਦੂਵਾਲ ’ਤੇ ਲਾਏ ਸਾਜ਼ਿਸ਼ ਰਚਣ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਂਬਰ ਇੰਦਰਜੀਤ ਸਿੰਘ ਤੇ ਹੋਰ।
Advertisement

ਹਰਿਆਣਾ ਸਿੱਖ ਗੁਰਦੁਆਰਾ ਮੇਨੇਜਮੈਂਟ ਕਮੇਟੀ ਦੇ ਮੇੈਂਬਰ ਇੰਦਰਜੀਤ ਸਿੰਘ ਨੇ ਕਿਹਾ ਹੈ ਕਿ ਖੁਦ ਨੂੰ ਪੰਥ ਪ੍ਰਚਾਰਕ ਕਹਿਣ ਵਾਲੇ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ’ਤੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ । ਸੰਸਥਾ ਦੇ ਮੁੱਖ ਦਫਤਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੈਂਬਰ ਇੰਦਰਜੀਤ ਸਿੰਘ ਨੇ ਕਿਹਾ ਕਿ ਐਡਹਾਕ ਕਮੇਟੀ ਵੇਲੇ ਕੁੱਲ 345 ਕਰਮਚਾਰੀਆਂ ਦੀ ਭਰਤੀ ਹੋਈ ਸੀ। ਜਿਨ੍ਹਾਂ ’ਚ 133 ਪੰਜਾਬ ਦੇ ਵਾਸੀਆਂ ਦੀ ਨਿਯੁਕਤੀ ਕੀਤੀ ਗਈ ਸੀ ਤੇ 71 ਕਰਮਚਾਰੀਆਂ ਦੀ ਨਿਯੁਕਤੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਪਣੀ ਸਿਫਾਰਸ਼ ’ਤੇ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਜਥੇਦਾਰ ਜਗਦੀਸ਼ ਸਿੰਘ ਝੀਂਡਾ ਦੇ ਪ੍ਰਧਾਨ ਬਣਨ ਤੋਂ ਬਾਅਦ ਹਰਿਆਣਾ ਕਮੇਟੀ ਦੇ ਮੁੱਖ ਦਫਤਰ ਵੱਲੋਂ 20 ਕਰੋੜ ਰੁਪਏ ਦੀ ਐੱਫ ਡੀ ਕਰਵਾਈ ਗਈ ਹੈ ਜਦੋਂ ਕਿ ਜਥੇਦਾਰ ਭੁਪਿੰਦਰ ਸਿੰਘ ਅਸੰਧ ਅਤੇ ਬਲਜੀਤ ਸਿੰਘ ਦਾਦੂਵਾਲ ਦੀ ਕਮੇਟੀ ਵੇਲੇ ਇਹ ਅੰਕੜਾ ਸਿਫਰ ਰਿਹਾ। ਇੰਦਰਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਝੀਡਾਂ ਨੇ ਬਤੌਰ ਪ੍ਰਧਾਨ ਕਮੇਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਕੋਈ ਵੀ ਨਵੀਂ ਭਰਤੀ ਨਹੀਂ ਕੀਤੀ। ਉਹ ਬੇਦਾਗ ਅਤੇ ਸਾਫ ਸੁਥਰੀ ਛਵੀ ਦੇ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਕਰੀਬ 30 ਸਾਲ ਤੱਕ ਸੰਘਰਸ਼ ਕਰ ਕੇ ਹਰਿਆਣਾ ਕਮੇਟੀ ਦੀ ਆਵਾਜ਼ ਬੁਲੰਦ ਕਰਨ ਅਤੇ ਕਿਸੇ ਵੀ ਨੇਤਾ ਦੇ ਦਬਾਅ ਵਿਚ ਨਾ ਆਉਣ ਵਾਲੇ ਝੀਂਡਾ ਨੂੰ ਬਦਨਾਮ ਕਰਨ ਦੇ ਲਈ ਸੋਚੀ ਸਮਝੀ ਸਾਜ਼ਿਸ਼ ਰਚੀ ਜਾ ਰਹੀ ਹੈ।

Advertisement
Advertisement
×