DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੱਤਾਖੇੜਾ ਵਿੱਚ ਦਿਨ ਦਿਹਾੜੇ ਗਹਿਣੇ ਚੋਰੀ

ਪੱਤਰ ਪ੍ਰੇਰਕ ਰਤੀਆ, 3 ਜੁਲਾਈ ਪਿੰਡ ਰੱਤਾਖੇੜਾ ਵਿਚ ਚੋਰਾਂ ਨੇ ਇਕ ਘਰ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਸਬੰਧੀ ਥਾਣਾ ਪੁਲੀਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਉਗਰਸੇਨ...
  • fb
  • twitter
  • whatsapp
  • whatsapp
featured-img featured-img
Beautifully crafted traditional Indian gold jewellery for women. The ornaments are known as bangles worn to hands and made up of 22 carat gold.
Advertisement

ਪੱਤਰ ਪ੍ਰੇਰਕ

ਰਤੀਆ, 3 ਜੁਲਾਈ

Advertisement

ਪਿੰਡ ਰੱਤਾਖੇੜਾ ਵਿਚ ਚੋਰਾਂ ਨੇ ਇਕ ਘਰ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਸਬੰਧੀ ਥਾਣਾ ਪੁਲੀਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਉਗਰਸੇਨ ਨੇ ਪੁਲੀਸ ਨੂੰ ਦੱਸਿਆ ਕਿ ਸਵੇਰੇ ਕਰੀਬ 11:15 ਵਜੇ ਉਸ ਦੀ ਮਾਤਾ ਘਰ ਨੂੰ ਸਹੀ ਸਲਾਮਤ ਤਾਲਾ ਲਗਾ ਕੇ ਬਾਹਰ ਗਈ ਸੀ। ਜਦੋਂ ਦੁਪਹਿਰ 1 ਵਜੇ ਘਰ ਵਾਪਸ ਆਈ ਤਾਂ ਉਨ੍ਹਾਂ ਦੇਖਿਆ ਕਿ ਘਰ ਦਾ ਪੂਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਘਰ ਦੀ ਪੇਟੀ ਦਾ ਤਾਲਾ ਵੀ ਟੁੱਟਿਆ ਪਿਆ ਸੀ। ਜਦੋਂ ਪੇਟੀ ਦੇਖੀ ਤਾਂ ਉਸ ’ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਗਾਇਬ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੱਧਰ ’ਤੇ ਚੋਰਾਂ ਦੀ ਭਾਲ ਕੀਤੀ ਪਰ ਕਿਤੇ ਵੀ ਕੁੁੱਝ ਪਤਾ ਨਹੀਂ ਲੱਗਾ। ਪੁਲੀਸ ਨੇ ਅਣਪਛਾਤੇ ਚੋਰਾਂ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
×