ਕੌਮਾਂਤਰੀ ਯੋਗ ਕੈਂਪ ਅੱਜ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 20 ਜੂਨ ਕੌਮਾਂਤਰੀ ਯੋਗ ਦਿਵਸ ਦੀਆਂ ਤਿਆਰੀਆਂ ਲਈ ਬਲਾਕ ਬਾਬੈਨ ਵਿਚ ਕੁਰੂਕਸ਼ੇਤਰ ਦੇ ਬ੍ਰਹਮ ਸਰੋਵਰ ਵਿਖੇ ਸੁਆਮੀ ਰਾਮ ਦੇਵ ਦੀ ਮੌਜੂਦਗੀ ਵਿਚ 21 ਜੂਨ ਨੂੰ ਹੋਣ ਵਾਲੇ ਯੋਗ ਕੈਂਪ ਦੇ ਪ੍ਰਚਾਰ ਲਈ ਜੰਗੀ ਪੱਧਰ ’ਤੇ ਕੰਮ...
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 20 ਜੂਨ
Advertisement
ਕੌਮਾਂਤਰੀ ਯੋਗ ਦਿਵਸ ਦੀਆਂ ਤਿਆਰੀਆਂ ਲਈ ਬਲਾਕ ਬਾਬੈਨ ਵਿਚ ਕੁਰੂਕਸ਼ੇਤਰ ਦੇ ਬ੍ਰਹਮ ਸਰੋਵਰ ਵਿਖੇ ਸੁਆਮੀ ਰਾਮ ਦੇਵ ਦੀ ਮੌਜੂਦਗੀ ਵਿਚ 21 ਜੂਨ ਨੂੰ ਹੋਣ ਵਾਲੇ ਯੋਗ ਕੈਂਪ ਦੇ ਪ੍ਰਚਾਰ ਲਈ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਇਸ ਵਿਚ ਯੁਵਾ ਸੂਬਾ ਇੰਚਾਰਜ ਅਸ਼ਵਨੀ ਮਿਸ਼ਰਾ, ਜ਼ਿਲ੍ਹਾ ਝੱਜਰ ਦੇ ਇੰਚਾਰਜ ਗੁਰਮੀਤ ਸਿੰਘ, ਅਚਾਰੀਆ ਰਵੀ ਵਸ਼ਿਸ਼ਟ, ਅਮਿਤ ਆਰੀਆ ਵਿਸ਼ੇਸ਼ ਭੂਮਿਕਾ ਨਿਭਾਅ ਰਹੇ ਹਨ। ਅਸ਼ਵਨੀ ਮਿਸ਼ਰਾ ਨੇ ਬਾਬੈਨ ਦੇ ਸਰਪੰਚ ਸੰਜੀਵ ਸਿੰਗਲਾ ਦੇ ਪੰਚਾਇਤ ਦਫ਼ਤਰ ਵਿਚ ਪੰਚਾਇਤ ਮੈਂਬਰਾਂ ਨਾਲ ਪ੍ਰੋਗਰਾਮ ਦੀ ਸਫਲਤਾ ਲਈ ਚਰਚਾ ਕੀਤੀ। ਉਨ੍ਹ.ਾਂ ਕਿਹਾ ਕਿ ਇਸ ਯੋਗ ਕੈਂਪ ਨੂੰ ਇਤਿਹਾਸਕ ਤੇ ਯਾਦਗਾਰੀ ਬਣਾਉਣ ਲਈ ਹਿੱਸਾ ਲੈਣਾ ਚਾਹੀਦਾ ਹੈ। ਪਤੰਜਲੀ ਯੋਗਪੀਠ ਦੇ ਯੋਗਾ ਅਧਿਆਪਕ ਯੋਗ ਕਰਵਾ ਰਹੇ ਹਨ।
Advertisement
×