DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Inter-state robber gang busted: ਪੁਲੀਸ ਵੱਲੋਂ ਅੰਤਰਰਾਜੀ ਲੁਟੇਰਾ ਗਰੋਹ ਦਾ ਪਰਦਾਫਾਸ਼, 3 ਕਾਬੂ

ਪੰਜਾਬ ਰੋਡਵੇਜ਼ ਦੇ ਕੰਡਕਟਰ ਤੋਂ ਲੁੱਟ-ਖੋਹ ਵਾਰਦਾਤ 'ਚ ਸ਼ਾਮਲ ਸਨ ਮੁਲਜ਼ਮ; ਮੁਲਜ਼ਮਾਂ 'ਤੇ ਮੈਨੇਜਰ ਨੂੰ ਅਗਵਾ ਕਰ 5 ਲੱਖ ਫਿਰੌਤੀ ਮੰਗਣ ਸਣੇ 15 ਹੋਰ ਵਾਰਦਾਤਾਂ ਦੇ ਦੋਸ਼
  • fb
  • twitter
  • whatsapp
  • whatsapp
featured-img featured-img
ਡੱਬਵਾਲੀ ਵਿਖੇ ਕਾਬੂ ਕੀਤੇ ਅੰਤਰਰਾਜੀ ਲੁਟੇਰਾ ਗਰੋਹ ਬਾਰੇ ਜਾਣਕਾਰੀ ਦਿੰਦੇ ਐਸਪੀ ਸਿਧਾਂਤ ਜੈਨ।
Advertisement

ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 20 ਨਵੰਬਰ

Advertisement

ਜ਼ਿਲ੍ਹਾ ਪੁਲੀਸ ਡੱਬਵਾਲੀ ਨੇ ਪੰਜਾਬ ਰੋਡਵੇਜ਼ ਦੇ ਕੰਡਕਟਰ ਤੋਂ ਲੁੱਟ-ਖੋਹ ਦੇ ਮਾਮਲੇ ਵਿੱਚ ਅੰਤਰਾਜੀ ਲੁਟੇਰਾ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਸੀਆਈਏ ਡੱਬਵਾਲੀ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਬਲੇਨੋ ਗੱਡੀ ਸਮੇਤ ਕਾਬੂ ਕੀਤਾ ਹੈ। ਇਸ ਗਰੋਹ 'ਤੇ ਬੜਾਗੁਢਾ ਦੇ ਨੇੜੇ ਪਿੰਡ ਲੱਕੜਾਂਵਾਲੀ ਵਿੱਚ ਬੈਂਕ ਮੈਨੇਜਰ ਨੂੰ ਅਗਵਾ ਕਰ ਕੇ ਪੰਜ ਲੱਖ ਰੁਪਏ ਫਿਰੌਤੀ ਮੰਗਣ ਅਤੇ ਲੁੱਟ-ਖਸੁੱਟ ਦੀਆਂ 15 ਹੋਰ ਵਾਰਦਾਤਾਂ ਦੇ ਦੋਸ਼ ਹਨ ਅਤੇ ਵੱਖ-ਵੱਖ ਮੁਕੱਦਮੇ ਵੀ ਦਰਜ ਹਨ।
ਕੁੱਝ ਦਿਨ ਪਹਿਲਾਂ ਅਬੂਬਸ਼ਹਿਰ ਦੇ ਕੋਲ ਲੁੱਟ-ਖੋਹ ਦੀ ਵਾਰਦਾਤ ਨੂੰ ਵੀ ਇਸੇ ਗਰੋਹ ਨੇ ਅੰਜਾਮ ਦਿੱਤਾ ਸੀ। ਖੇਤਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਸੀਆਈਏ ਸਟਾਫ ਡੱਬਵਾਲੀ ਸੁਰਾਗ਼ ਜੁਟਾਉਣ ਵਿੱਚ ਜੁਟੀ ਹੋਈ ਸੀ। ਮੁਲਜ਼ਮਾਂ ਦੀ ਦੀ ਸ਼ਨਾਖਤ ਸਾਹਿਲ ਉਰਫ ਪਟਰੋਲ, ਮੋਹਿਤ ਉਰਫ ਗੋਗਾ  ਅਤੇ ਹਰਸ਼ ਉਰਫ ਗਿਆਨੀ ਵਾਸੀ ਵਾਰਡ 6, ਸੁੰਦਰਨਗਰ ਡੱਬਵਾਲੀ ਵਜੋਂ ਹੋਈ ਹੈ।
ਡੱਬਵਾਲੀ ਦੇ ਐਸਪੀ ਸਿਧਾਂਤ ਜੈਨ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਬਲੇਨੋ ਕਾਰ 'ਤੇ ਸਵਾਰ ਅੰਤਰਰਾਜੀ ਲੁਟੇਰਾ ਗਰੋਹ ਦੇ ਮੈਬਰਾਂ ਨੇ ਬੀਤੀ 3 ਨਵੰਬਰ ਨੂੰ ਰਾਤ 8 ਵਜੇ ਪੰਜਾਬ ਰੋਡਵੇਜ਼ ਵਿੱਚ ਬਤੌਰ ਕੰਡਕਟਰ ਤਾਇਨਾਤ ਗੁਰਲਾਲ ਸਿੰਘ ਵਾਸੀ ਪਿੰਡ ਮਟਦਾਦੂ ਤੋਂ ਪਿੰਡ ਮਸੀਤਾਂ ਦੇ ਨੇੜੇ ਉਸਦਾ ਕੰਡਕਟਰ ਬੈਗ ਖੋਹ ਲਿਆ ਸੀ, ਜਿਸ ਵਿੱਚ ਟਿਕਟ ਮਸ਼ੀਨ, 15 ਹਜ਼ਾਰ ਰੁਪਏ ਅਤੇ ਟਿਕਟਾਂ ਤੇ ਮੋਬਾਈਲ ਫੋਨ ਸੀ। ਘਟਨਾ ਸਮੇਂ ਕੰਡਕਟਰ ਡਿਊਟੀ ਤੋਂ ਫਾਰਗ ਹੋ ਕੇ ਮੋਟਰਸਾਇਕਲ 'ਤੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਇਸ ਬਾਰੇ ਥਾਣਾ ਸਦਰ ਡੱਬਵਾਲੀ ਵਿਖੇ ਮੁਕੱਦਮਾ ਦਰਜ ਹੈ।
ਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਨਸ਼ਾ ਪੂਰਤੀ ਅਤੇ ਆਪਣੇ ਸ਼ੌਕ ਪੂਰੇ ਕਰਨ ਲਈ ਲੁੱਟ-ਖਸੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਸ ਦਿਨ ਵੀ ਮੁਲਜ਼ਮਾਂ ਕੋਲ ਪੰਜਾਬ ਜਾਣ ਲਈ ਗੱਡੀ ਵਿੱਚ ਤੇਲ ਪੁਆਉਣ, ਖਾਣ-ਪੀਣ ਅਤੇ ਨਸ਼ਾ-ਪੂਰਤੀ ਲਈ ਪੈਸੇ ਨਹੀਂ ਸਨ। ਜਿਸ ਉੱਤੇ ਉਨ੍ਹਾਂ ਵਿਉਂਤਬੱਧ ਤਰੀਕੇ ਨਾਲ ਸੜਕ ਉੱਤੇ ਜਾ ਰਹੇ ਮੋਟਰਸਾਇਕਲ ਸਵਾਰ ਨੂੰ ਇਕੱਲਾ ਵੇਖ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਐਸਪੀ ਸਿਧਾਂਤ ਜੈਨ ਨੇ ਦੱਸਿਆ ਕਿ ਅਦਾਲਤ ਤੋਂ ਰਿਮਾਂਡ ਲੈ ਕੇ ਮੁਲਜ਼ਮਾਂ ਤੋਂ ਉਨ੍ਹਾਂ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਅਤੇ ਵਾਰਦਾਤ ਵਿੱਚ ਵਰਤੀ ਰਾਡ, ਡੰਡੇ, ਟਿਕਟ ਮਸ਼ੀਨ ਅਤੇ ਨਗਦੀ ਬਰਾਮਦ ਕੀਤੀ ਜਾਵੇਗੀ।

Advertisement
×