ਰਘੂਨਾਥ ਮੰਦਰ ’ਚ ਮੂਰਤੀ ਸਥਾਪਨਾ
ਸਥਾਨਕ ਰਘੂਨਾਥ ਮੰਦਰ ਵਿੱਚ ਸੱਤ ਦਿਨਾਂ ਤੋਂ ਚੱਲ ਰਿਹਾ ਮੂਰਤੀ ਸਥਾਪਨਾ ਸਮਾਗਮ ਅਤੇ ਸ਼੍ਰੀ ਰਾਮਚਰਿਤਮਾਨਸ ਦਾ ਪਾਠ ਅੱਜ ਧਾਰਮਿਕ ਰੀਤੀ-ਰਿਵਾਜਾਂ ਨਾਲ ਸੰਪੰਨ ਹੋ ਗਿਆ। ਸਮਾਗਮ ਦੀ ਸਮਾਪਤੀ ਹਵਨ ਯੱਗ ਅਤੇ ਭਗਵਾਨ ਦੀ ਪਹਿਲੀ ਆਰਤੀ ਨਾਲ ਹੋਈ। ਪੰਡਿਤ ਪੁਰਸ਼ੋਤਮ ਸ਼ਾਸਤਰੀ ਨੇ...
Advertisement
ਸਥਾਨਕ ਰਘੂਨਾਥ ਮੰਦਰ ਵਿੱਚ ਸੱਤ ਦਿਨਾਂ ਤੋਂ ਚੱਲ ਰਿਹਾ ਮੂਰਤੀ ਸਥਾਪਨਾ ਸਮਾਗਮ ਅਤੇ ਸ਼੍ਰੀ ਰਾਮਚਰਿਤਮਾਨਸ ਦਾ ਪਾਠ ਅੱਜ ਧਾਰਮਿਕ ਰੀਤੀ-ਰਿਵਾਜਾਂ ਨਾਲ ਸੰਪੰਨ ਹੋ ਗਿਆ। ਸਮਾਗਮ ਦੀ ਸਮਾਪਤੀ ਹਵਨ ਯੱਗ ਅਤੇ ਭਗਵਾਨ ਦੀ ਪਹਿਲੀ ਆਰਤੀ ਨਾਲ ਹੋਈ। ਪੰਡਿਤ ਪੁਰਸ਼ੋਤਮ ਸ਼ਾਸਤਰੀ ਨੇ ਭਗਵਾਨ ਰਾਮ ਦੇ ਰਾਜ-ਭਾਗ ਦੀ ਕਹਾਣੀ ਸੁਣਾਉਂਦੇ ਹੋਏ ਕਹਾਣੀ ਦਾ ਅੰਤ ਕੀਤਾ। ਇਸ ਮੌਕੇ ਮੂਰਤੀਆਂ ਦੀਆਂ ਅੱਖਾਂ ਤੋਂ ਪੱਟੀਆਂ ਹਟਾ ਕੇ ਉਨ੍ਹਾਂ ਨੂੰ ਸ਼ੀਸ਼ਾ ਦਿਖਾਉਣ ਦੀ ਵਿਸ਼ੇਸ਼ ਰਸਮ ਅਦਾ ਕੀਤੀ ਗਈ। ਸ਼ੀਸ਼ਾ ਟੁੱਟਦਿਆਂ ਹੀ ਮੰਦਰ ਪਰਿਸਰ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਤੋਂ ਬਾਅਦ ਭਗਵਾਨ ਦੀ ਪਹਿਲੀ ਆਰਤੀ ਕੀਤੀ ਗਈ ਅਤੇ ਹਵਨ ਵਿੱਚ ਪੂਰਨ ਆਹੂਤੀ ਪਾਈ ਗਈ। ਸਮਾਗਮ ਦੇ ਅੰਤ ਵਿੱਚ ਘਿਓ ਦਾ ਭੰਡਾਰਾ ਲਾਇਆ ਗਿਆ। ਮੰਦਰ ਕਮੇਟੀ ਦੇ ਪ੍ਰਧਾਨ ਸੁਭਾਸ਼ ਚੁੱਘ ਨੇ ਸਹਿਯੋਗ ਦੇਣ ਲਈ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।
Advertisement
Advertisement
×

