ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਇੰਡਸ ਸਕੂਲ ਅੱਵਲ
ਮਹਾਂਵੀਰ ਮਿੱਤਲ
ਜੀਂਦ, 14 ਮਈ
ਇੱਥੇ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਸੀਬੀਐੱਸਈ ਦੇ ਨਤੀਜਿਆਂ ਵਿੱਚ ਇੰਡਸ ਸਕੂਲ ਦੇ 12ਵੀਂ ਜਮਾਤ ਦੇ ਮੈਡੀਕਲ ਵਿਸ਼ੇ ਦੇ ਵਿਦਿਆਰਥੀ ਆਦਿੱਤਿਆ ਸ਼ਰਮਾ ਨੇ 98 ਫ਼ੀਸਦ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਨਾਨ-ਮੈਡੀਕਲ ਵਿੱਚ ਨਿਸ਼ਾ ਨੇ 97.4 ਫ਼ੀਸਦ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਆਰਟਸ ਵਿੱਚ ਪੁਲਕਿਤ ਨੇ 97.6 ਫ਼ੀਸਦ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਕਾਮਰਸ ਵਿੱਚ ਸ਼ੀਤਲ ਨੇ 96.6 ਫ਼ੀਸਦ ਅੰਕ ਲਏ। ਪ੍ਰਿੰਸੀਪਲ ਅਰੁਣਾ ਸ਼ਰਮਾ ਨੇ ਦੱਸਿਆ ਕਿ ਇੰਡਸ ਸਕੂਲ ਦੇ 290 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਦਸਵੀਂ ਜਮਾਤ ਦੇ ਨਤੀਜਿਆਂ ਵਿੰਚ ਯਸ਼ਿਕਾ ਅਤੇ ਸੁਰਯਾਂਸ਼ ਨੇ 99.2 ਫ਼ੀਸਦ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲਾ, ਅਰਵਿੰਦ ਨੇਹਰਾ ਨੇ 98.6 ਫੀਸਦ ਅੰਕ ਲੈ ਕੇ ਦੂਜਾ ਸਥਾਨ ਅਤੇ ਅੰਸ਼ ਤੇ ਅਕਸ਼ੈ ਦਲਾਲ ਨੇ 98.4 ਫ਼ੀਸਦ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ 330 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 40 ਨੇ 95 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸੰਸਥਾ ਦੇ ਨਿਰਦੇਸ਼ਕ ਸੁਭਾਸ਼ ਸਿਉਰਾਨ, ਨਿਦੇਸ਼ਕਾ ਰਚਨਾ ਸਿਉਰਾਣ ਅਤੇ ਵਾਈਸ ਪ੍ਰਿੰਸੀਪਲ ਪ੍ਰਵੀਨ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।
ਅਕਸ਼ਿਤ 98.4 ਫ਼ੀਸਦ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਅੱਵਲ
ਜੀਂਦ (ਪੱਤਰ ਪ੍ਰੇਰਕ): ਦਸਵੀਂ ਅਤੇ ਬਾਰ੍ਹਵੀਂ ਦੇ ਸੀਬੀਐੱਸਈ ਦੇ ਨਤੀਜਿਆਂ ਵਿੱਚ ਅਧਾਰਸ਼ਿਲਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਬਾਰ੍ਹਵੀਂ ਕਾਮਰਸ ਵਿੱਚ ਅਕਸ਼ਿਤ ਨੇ 98.4 ਫ਼ੀਸਦ ਅੰਕ ਲੈ ਕੇ ਜੀਂਦ ਜ਼ਿਲ੍ਹੇ ਵਿੱਚ ਸਾਰੇ ਵਿਸ਼ਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪਿਯੂਸ਼ ਅਤੇ ਸ੍ਰੇਸ਼ਟਾ ਨੇ ਸਾਂਝੇ ਤੌਰ ’ਤੇ 97.4 ਫ਼ੀਸਦ ਅੰਕਾਂ ਨਾਲ ਆਰਟਸ ਵਿੱਚ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਵਿਗਿਆਨ ਵਿੱਚ ਰਿਤੇਸ਼ ਪੁਨੀਆ ਨੇ 96.2 ਫ਼ੀਸਦ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। 10ਵੀਂ ਦੀ ਬੋਰਡ ਪ੍ਰੀਖਿਆ ਵਿੱਚ ਅਭਿਸ਼ੇਕ ਨੇ 98 ਫ਼ੀਸਦ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੋਵਾਂ ਜਮਾਤਾਂ ਦਾ ਨਤੀਜਾ ਸੌ ਫ਼ੀਸਦ ਰਿਹਾ। 12ਵੀਂ ਜਮਾਤ ਵਿੱਚ 96 ਅਤੇ 10ਵੀਂ ਕਲਾਸ ਵਿੱਚ 103 ਵਿਦਿਆਰਥੀਆਂ ਨੇ ਮੈਰਿਟ ਲਿਸਟ ਵਿੱਚ ਆਪਣਾ ਸਥਾਨ ਬਣਾਇਆ। ਸਕੂਲ ਦੇ ਚੇਅਰਮੈਨ ਸੰਦੀਪ ਸਿਹਾਗ ਅਤੇ ਨਿਰਦੇਸ਼ਕਾ ਅੰਜੂ ਸਿਹਾਗ ਨੇ ਸਾਰੇ ਵਿਦਿਆਰਥੀਆਂ, ਅਧਿਆਪਿਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ। ਸਕੂਲ ਦੀ ਡਾਇਰੈਕਟਰ ਅੰਜੂ ਸਿਹਾਗ ਅਤੇ ਪ੍ਰਿੰਸੀਪਲ ਸਤਿਵੀਰ ਸਿੰਘ ਗਹਿਲਾਵਤ ਨੇ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।