ਫ਼ਿਰਕੂ ਹਿੰਸਾ ਦੇ ਮੱਦੇਨਜ਼ਰ ਸਿਰਸਾ ’ਚ ਚੌਕਸੀ ਵਧਾਈ
ਨਿੱਜੀ ਪੱਤਰ ਪ੍ਰੇਰਕ ਸਿਰਸਾ, 1 ਅਗਸਤ ਹਰਿਆਣਾ ਦੇ ਨੂਹ ’ਚ ਦੋ ਫਿਰਕਿਆਂ ’ਚ ਹੋਈ ਫ਼ਿਰਕੂ ਹਿੰਸਾ ਦੇ ਮੱਦੇਨਜ਼ਰ ਸਿਰਸਾ ’ਚ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ। ਸਿਰਸਾ ਦੀਆਂ ਵੱਡੀਆਂ ਦੋ ਮਸਜਿਦਾਂ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਥਾਣਾ ਮੁਖੀਆਂ...
Advertisement
ਨਿੱਜੀ ਪੱਤਰ ਪ੍ਰੇਰਕ
ਸਿਰਸਾ, 1 ਅਗਸਤ
Advertisement
ਹਰਿਆਣਾ ਦੇ ਨੂਹ ’ਚ ਦੋ ਫਿਰਕਿਆਂ ’ਚ ਹੋਈ ਫ਼ਿਰਕੂ ਹਿੰਸਾ ਦੇ ਮੱਦੇਨਜ਼ਰ ਸਿਰਸਾ ’ਚ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ। ਸਿਰਸਾ ਦੀਆਂ ਵੱਡੀਆਂ ਦੋ ਮਸਜਿਦਾਂ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਥਾਣਾ ਮੁਖੀਆਂ ਨੂੰ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲੀਸ ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਉਣ ਵਾਲਿਆਂ ’ਤੇ ਤਿਖੀ ਨਜ਼ਰ ਰੱਖ ਰਹੀ ਹੈ। ਐਸਪੀ ਊਧੈ ਸਿੰਘ ਮੀਣਾ ਨੇ ਦੱਸਿਆ ਹੈ ਨੂਹ ਦੀ ਘਟਨਾ ਮਗਰੋਂ ਸਿਰਸਾ ਪੁਲੀਸ ਪੂਰੀ ਤਰ੍ਹਾਂ ਚੌਕਸ ਹੈ। ਪ੍ਰਸ਼ਾਸਨ ਵੱਲੋਂ ਸਮਾਜ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਸੀ ਭਾਈਚਾਰਾ ਕਾਇਮ ਰੱਖਣ ਅਤੇ ਕਿਸੇ ਤਰ੍ਹਾਂ ਦੀ ਅਫਵਾਹ ’ਚ ਨਾ ਆਉਣ। ਇਸ ਸਬੰਧੀ ਸਾਰੇ ਥਾਣਾ ਇੰਚਾਰਜਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਖੇਤਰਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ।
Advertisement
×