ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜ਼ਰੂਰੀ; ਮਹਾਰਾਣਾ ਪ੍ਰਤਾਪ ਸਬੰਧੀ ਸੂਬਾਈ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਹੋਣਗੇ ਸ਼ਾਮਲ
ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਸਿਆਮ ਸਿੰਘ ਰਾਣਾ ਦਾ ਸਨਮਾਨ ਕਰਦੇ ਹੋਏ ਰਾਜਪੂਤ ਸਭਾ ਅੰਬਾਲਾ ਦੇ ਆਗੂ।
Advertisement

ਸਰਬਜੀਤ ਸਿੰਘ ਭੱਟੀ

ਅੰਬਾਲਾ, 24 ਮਈ

Advertisement

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਐਲਾਨ ਕੀਤਾ ਕਿ ਮਹਾਰਾਣਾ ਪ੍ਰਤਾਪ ਦੀ ਜੈਅੰਤੀ 29 ਮਈ ਨੂੰ ਪਿੰਡ ਸਾਲਵਾਨ ਵਿਖੇ ਰਾਜ ਪੱਧਰੀ ਤੌਰ ’ਤੇ ਮਨਾਈ ਜਾਵੇਗੀ, ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਸਾਲਵਾਨ ਪਿੰਡ ਵਿੱਚ ਬਣ ਰਹੇ ਮਹਾਰਾਣਾ ਪ੍ਰਤਾਪ ਭਵਨ ਲਈ 11 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਸਾਬਕਾ ਰਾਜ ਮੰਤਰੀ ਅਸੀਮ ਗੋਇਲ ਨੇ ਵੀ ਸਮੂਹ ਸਮਾਜ ਨੂੰ ਜੈਅੰਤੀ ਦੀ ਵਧਾਈ ਦਿੰਦਿਆਂ ਮਹਾਰਾਣਾ ਪ੍ਰਤਾਪ ਭਵਨ ਲਈ ਮੁੱਖ ਮੰਤਰੀ ਫੰਡ ਤੋਂ 11 ਲੱਖ ਰੁਪਏ ਦਿਵਾਉਣ ਦਾ ਐਲਾਨ ਕੀਤਾ। ਅਸੰਧ ਤੋਂ ਵਿਧਾਇਕ ਯੋਗਿੰਦਰ ਰਾਣਾ ਨੇ ਕਿਹਾ ਕਿ ਸਮਾਜ ਨੇ ਹਮੇਸ਼ਾ ਦੇਸ਼ ਭਲਾਈ ਲਈ ਆਪਣਾ ਫਰਜ਼ ਨਿਭਾਇਆ ਹੈ ਅਤੇ 29 ਮਈ ਦਾ ਸਮਾਗਮ ਸਮਾਜਕ ਏਕਤਾ ਦਾ ਉਤਸਵ ਹੋਵੇਗਾ। ਸਮਾਗਮ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਕਰਨਾਲ ਤੋਂ ਡਾ. ਨਰਿੰਦਰ ਪ੍ਰਤਾਪ, ਅੰਬਾਲਾ ਰਾਜਪੂਤ ਸਭਾ ਦੇ ਜੈ ਸਿੰਘ ਰਾਣਾ, ਮਾਮਚੰਦ ਚੌਹਾਨ, ਪ੍ਰਦੀਪ ਰਾਣਾ, ਰਾਹੁਲ ਰਾਣਾ, ਪ੍ਰੋ. ਐੱਮਪੀ ਸਿੰਘ ਮੌਜੂਦ ਸਨ।

Advertisement