Haryana weather ਬਰਾੜਾ ਸਣੇ ਅੰਬਾਲਾ ਦੇ ਕਈ ਪਿੰਡਾਂ ਵਿਚ ਪਏ ਗੜਿਆਂ ਨਾਲ ਫ਼ਸਲਾਂ ਨੂੰ ਨੁਕਸਾਨ
ਜੀਟੀ ਰੋਡ ’ਤੇ ਪੂਰੀ ਤਰ੍ਹਾਂ ਗੜਿਆਂ ਦੀ ਚਾਦਰ ਵਿਛੀ
Advertisement
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਫਰਵਰੀ
Advertisement
ਅੰਬਾਲਾ ਨੇੜਲੇ ਪਿੰਡਾਂ ਅਤੇ ਬਰਾੜਾ ਵਿਚ ਅੱਜ ਸ਼ਾਮੀਂ ਗੜੇ ਪੈਣ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਮਛੌਂਡਾ ਪਿੰਡ ਦੇ ਕਿਸਾਨ ਆਗੂ ਮਨਜੀਤ ਸਿੰਘ ਸ਼ੇਰਗਿਲ ਨੇ ਦੱਸਿਆ ਕਿ ਤੇਜਾ ਮੌਹੜੀ ਅਤੇ ਆਸ-ਪਾਸ ਦੇ ਪਿੰਡਾਂ ਵਿਚ ਜ਼ਬਰਦਸਤ ਗੜੇਮਾਰੀ ਹੋਈ ਹੈ ਜਿਸ ਨਾਲ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ।
ਉਨ੍ਹਾਂ ਕਿਹਾ ਕਿ ਅਸਲ ਨੁਕਸਾਨ ਦਾ ਸਵੇਰੇ ਪਤਾ ਲੱਗੇਗਾ।
ਉਨ੍ਹਾਂ ਦੱਸਿਆ ਕਿ ਜੀਟੀ ਰੋਡ ’ਤੇ ਪੂਰੀ ਤਰ੍ਹਾਂ ਗੜਿਆਂ ਦੀ ਚਾਦਰ ਵਿਛ ਗਈ। ਬਰਾੜਾ ਵਿਚ ਵੀ ਭਾਰੀ ਗੜੇਮਾਰੀ ਹੋਈ ਹੈ।
Advertisement
×