ਹਰਿਆਣਾ: ਟਰੈਕਟਰ ਨਾਲੇ ’ਚ ਡਿੱਗਣ ਕਾਰਨ ਦੋ ਜਣੇ ਰੁੜ੍ਹੇ
Haryana: 2 swept away after tractor overturns in drain in Ambala
Advertisement
ਅੰਬਾਲਾ ਨੇੜਲੇ ਪਿੰਡ ਦੁਖੇਰੀ ਵਿੱਚ ਅੱਜ ਇੱਕ ਟਰੈਕਟਰ ਓਵਰਫਲੋਅ ਨਾਲੇ ਵਿੱਚ ਪਲਟਣ ਨਾਲ ਦੋ ਵਿਅਕਤੀ ਰੁੜ੍ਹ ਗਏ।
ਪੁਲੀਸ ਨੇ ਦੱਸਿਆ ਕਿ ਨਰਾਇਣਗੜ੍ਹ ਤੋਂ ਮੋਹਰਾ ਜਾ ਰਹੇ ਟਰੈਕਟਰ ਟਰਾਲੀ ਵਿੱਚ ਚਾਰ ਜਣੇ ਇੱਟਾਂ ਲੈ ਕੇ ਜਾ ਰਹੇ ਸਨ। ਇਸ ਦੌਰਾਨ ਪਿੰਡ ਦੁਖੇਰੀ ਨੇ ਪਹੁੰਚਣ ’ਤੇ ਵਾਹਨ ਬੇਕਾਬੂ ਹੋ ਕੇ ਪਲਟ ਗਿਆ।
ਪੁਲੀਸ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦੋਂ ਕਿ ਬਾਕੀ ਦੋ ਤੇਜ਼ ਵਹਾਅ ਵਿੱਚ ਰੁੜ੍ਹ ਗਏ ਅਤੇ ਹਾਲੇ ਤੱਕ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ। ਪਿੰਡ ਵਾਸੀਆਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
Advertisement
ਸਥਾਨਕ ਲੋਕਾਂ ਨੇ ਕਿਹਾ ਕਿ ਟਰੈਕਟਰ ਸਵਾਰਾਂ ਨੂੰ ਪਾਣੀ ਭਰੇ ਰਸਤੇ ਨੂੰ ਪਾਰ ਕਰਨ ਤੋਂ ਰੋਕਣ ਦੀ ਚੇਤਾਵਨੀ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ।
ਪੁਲੀਸ ਨੇ ਕਿਹਾ ਕਿ ਇੱਕ ਹੋਰ ਘਟਨਾ ਵਿੱਚ ਬੰਨੀ ਪਿੰਡ ਵਿੱਚ ਟਾਂਗਰੀ ਨਦੀ ਵਿੱਚ ਨਹਾਉਂਦੇ ਸਮੇਂ ਪੰਜ ਬੱਚੇ ਰੁੜ੍ਹ ਗਏ। ਉਨ੍ਹਾਂ ਵਿੱਚੋਂ ਚਾਰ ਨੂੰ ਬਚਾ ਲਿਆ ਗਿਆ ਹੈ ਜਦਕਿ ਪੰਜਵੇਂ ਦੀ ਭਾਲ ਜਾਰੀ ਹੈ
Advertisement
×