Haryana transfers 44 IAS officers: ਹਰਿਆਣਾ ਵਿਚ 44 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ, ਸੁਮਿਤਾ ਮਿਸ਼ਰਾ ਨੂੰ ਨਵਾਂ ਗ੍ਰਹਿ ਸਕੱਤਰ ਲਾਇਆ
ਚੰਡੀਗੜ੍ਹ, 2 ਦਸੰਬਰ ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੇ ਅਫ਼ਸਰਸ਼ਾਹੀ ਵਿਚ ਵੱਡਾ ਫੇਰਬਦਲ ਕਰਦਿਆਂ 44 ਆਈਏਐੱਸ ਅਧਿਕਾਰੀਆਂ ਨੂੰ ਫੌਰੀ ਤਬਦੀਲ ਕਰ ਦਿੱਤਾ ਹੈ। ਸਰਕਾਰੀ ਹੁਕਮਾਂ ਮੁਤਾਬਕ 1990 ਬੈਚ ਦੀ ਅਧਿਕਾਰੀ ਸੁਮਿਤਾ ਮਿਸ਼ਰਾ ਨਵੇਂ ਗ੍ਰਹਿ ਸਕੱਤਰ ਹੋਣਗੇ। ਮੈਡੀਕਲ ਸਿੱਖਿਆ ਅਤੇ...
Advertisement
ਚੰਡੀਗੜ੍ਹ, 2 ਦਸੰਬਰ
ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੇ ਅਫ਼ਸਰਸ਼ਾਹੀ ਵਿਚ ਵੱਡਾ ਫੇਰਬਦਲ ਕਰਦਿਆਂ 44 ਆਈਏਐੱਸ ਅਧਿਕਾਰੀਆਂ ਨੂੰ ਫੌਰੀ ਤਬਦੀਲ ਕਰ ਦਿੱਤਾ ਹੈ। ਸਰਕਾਰੀ ਹੁਕਮਾਂ ਮੁਤਾਬਕ 1990 ਬੈਚ ਦੀ ਅਧਿਕਾਰੀ ਸੁਮਿਤਾ ਮਿਸ਼ਰਾ ਨਵੇਂ ਗ੍ਰਹਿ ਸਕੱਤਰ ਹੋਣਗੇ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ ਵਧੀਕ ਮੁੱਖ ਸਕੱਤਰ (ਏਸੀਐਸ) ਸੁਮਿਤਾ ਮਿਸ਼ਰਾ ਨੂੰ ਅਨੁਰਾਗ ਰਸਤੋਗੀ ਦੀ ਥਾਂ ਗ੍ਰਹਿ, ਜੇਲ੍ਹਾਂ, ਅਪਰਾਧਿਕ ਜਾਂਚ ਅਤੇ ਨਿਆਂ ਵਿਭਾਗਾਂ ਦਾ ਏਸੀਐੱਸ ਨਿਯੁਕਤ ਕੀਤਾ ਗਿਆ ਹੈ। ਰਸਤੋਗੀ ਕੋਲ ਵਿੱਤ ਅਤੇ ਯੋਜਨਾ ਵਿਭਾਗਾਂ ਦਾ ਚਾਰਜ ਰਹੇਗਾ। ਉਹ ਮਾਲੀਆ ਅਤੇ ਆਫ਼ਤ ਪ੍ਰਬੰਧਨ ਅਤੇ ਏਕੀਕਰਨ ਵਿਭਾਗ ਦੇ ਵਿੱਤ ਕਮਿਸ਼ਨਰ ਦਾ ਵਾਧੂ ਚਾਰਜ ਸੰਭਾਲਣਗੇ। ਅਸ਼ੋਕ ਖੇਮਕਾ ਨੂੰ ਟਰਾਂਸਪੋਰਟ ਵਿਭਾਗ ਦਾ ਏਸੀਐਸ ਨਿਯੁਕਤ ਕੀਤਾ ਗਿਆ ਹੈ। ਖੇਮਕਾ ਨੇ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਟਰਾਂਸਪੋਰਟ ਕਮਿਸ਼ਨਰ ਅਤੇ ਸਕੱਤਰ ਵਜੋਂ ਸੇਵਾ ਨਿਭਾਈ ਸੀ। ਪਿਛਲੇ ਹਫ਼ਤੇ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਉਨ੍ਹਾਂ ਦੇ ਦਫ਼ਤਰ ਵਿੱਚ ਕੁਝ ਅਹਿਮ ਨਿਯੁਕਤੀਆਂ ਕੀਤੀਆਂ ਸਨ। ਸੈਣੀ ਦੇ 17 ਅਕਤੂਬਰ ਨੂੰ ਸਹੁੰ ਚੁੱਕਣ ਤੋਂ ਬਾਅਦ ਇਹ ਫੇਰਬਦਲ ਸ਼ੁਰੂ ਹੋ ਗਿਆ ਸੀ। -ਪੀਟੀਆਈ
Advertisement
×