ਹਰਿਆਣਾ ਰਾਜ ਸਾਈਕਲਿੰਗ ਚੈਂਪੀਅਨਸ਼ਿਪ
ਹਰਿਆਣਾ ਰਾਜ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਸਾਈਕਲਿੰਗ ਚੈਂਪੀਅਨਸ਼ਿਪ ਕਰਵਾਈ ਗਈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਕਰਨਾਲ ਦੇ ਸਾਬਕਾ ਸੰਯੁਕਤ ਸਕੱਤਰ ਸੁਨੀਲ ਸਮਾਣਾ ਨੇ ਸਾਈਕਲਿਸਟਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਚੈਂਪੀਅਨਸ਼ਿਪ ਵਿੱਚ ਸੂਬਾ ਭਰ ਤੋਂ 400 ਸਾਈਕਲਿਸਟਾਂ ਨੇ ਹਿੱਸਾ ਲਿਆ। ਸਾਬਕਾ ਸੰਯੁਕਤ...
ਹਰਿਆਣਾ ਰਾਜ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਸਾਈਕਲਿੰਗ ਚੈਂਪੀਅਨਸ਼ਿਪ ਕਰਵਾਈ ਗਈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਕਰਨਾਲ ਦੇ ਸਾਬਕਾ ਸੰਯੁਕਤ ਸਕੱਤਰ ਸੁਨੀਲ ਸਮਾਣਾ ਨੇ ਸਾਈਕਲਿਸਟਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਚੈਂਪੀਅਨਸ਼ਿਪ ਵਿੱਚ ਸੂਬਾ ਭਰ ਤੋਂ 400 ਸਾਈਕਲਿਸਟਾਂ ਨੇ ਹਿੱਸਾ ਲਿਆ। ਸਾਬਕਾ ਸੰਯੁਕਤ ਸਕੱਤਰ ਸੁਨੀਲ ਸਮਾਣਾ ਨੇ ਕਿਹਾ ਕਿ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਅੱਜ ਹਰਿਆਣਾ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਹਰਿਆਣਾ ਰਾਜ ਸਾਈਕਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੀਰਜ ਤੰਵਰ ਨੇ ਕਿਹਾ ਕਿ ਖੇਡਾਂ ਵਿੱਚ ਸੂਬਾ ਪਹਿਲੇ ਸਥਾਨ ’ਤੇ ਹੈ ਭਾਵੇਂ ਉਹ ਓਲਿੰਪਕਸ ਹੋਵੇ ਜਾਂ ਏਸ਼ੀਆਈ ਖੇਡਾਂ, ਹਰਿਆਣਾ ਦੇ ਖਿਡਾਰੀ ਤਗ਼ਮਾ ਜਿੱਤਣ ਵਾਲੀਆਂ ਵਿੱਚ ਮੋਹਰੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ 10 ਕਿਲੋਮੀਟਰ ਲੜਕੀਆਂ ਦੇ ਮੁਕਾਬਲੇ ਵਿੱਚ ਗਜ਼ਲ ਫਤਿਆਬਾਦ ਨੇ ਪਹਿਲਾ ਤੇ ਦੀਕਸ਼ਾ ਨੇ ਦੂਜਾ ਸਥਾਨ ਹਾਸਲ ਕੀਤਾ। 15 ਕਿਲੋਮੀਟਰ ਲੜਕਿਆਂ ਦੇ ਮੁਕਾਬਲੇ ਵਿਚ ਤਾਨਿਸ਼ ਕੁਰੂਕਸ਼ੇਤਰ ਨੇ ਪਹਿਲਾ, ਤਨੁਜ ਹਿਸਾਰ ਨੇ ਦੂਜਾ ਤੇ ਦੀਪਾਂਸ਼ੂ ਫਤਿਹਾਬਾਦ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 15 ਕਿਲੋਮੀਟਰ ਅੰਡਰ 16 ਕੁੜੀਆਂ ਦੇ ਮੁਕਾਬਲੇ ਵਿੱਚ ਆਸ਼ਾ ਰਾਣੀ ਫਤਿਆਬਾਦ ਨੇ ਪਹਿਲਾ, ਕੋਮਲ ਝੱਜਰ ਨੇ ਦੂਜਾ ਅਤੇ ਏਂਜਲ ਰਾਣਾ ਕਰਨਾਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਹਰਿਆਣਾ ਸਾਈਕਲਿੰਗ ਐਸੋਸੀਏਸ਼ਨ ਦੇ ਅਧਿਕਾਰੀ ਜਗਦੀਸ਼ ਰਸੀਜਾ, ਸੁਨੀਲ ਪੂਨੀਆ, ਸਮੀਰ ਯਾਦਵ, ਸ਼ਰਮੀਲਾ, ਸਾਈਕਲਿੰਗ ਕੋਚ ਨੇਹਾ, ਨਿਰਮਲ ਸਿੰਘ, ਪੰਜਾਬ ਸਿੰਘ, ਕੋਮਲ ਸ਼ਰਮਾ, ਹੈਪੀ ਅਸੀਜਾ ਤੇ ਅਨਿਲ ਰਾਠੀ ਸਣੇ ਕਈ ਪਤਵੰਤੇ ਮੌਜੂਦ ਸਨ।

