ਹਰਿਆਣਾ: ਮ੍ਰਿਤਕ ਏ ਐੱਸ ਆਈ ਸੰਦੀਪ ਦੇ ਕੇਸ ਦੀ ਜਾਂਚ ਲਈ ਐੱਸ ਆਈ ਟੀ ਦਾ ਗਠਨ
ਰੋਹਤਕ ਪੁਲੀਸ ਸਾਈਬਰ ਸੈੱਲ ਦੇ ਇੰਚਾਰਜ ਮ੍ਰਿਤਕ ਏ ਐੱਸ ਆਈ ਸੰਦੀਪ ਲਾਠਰ ਦੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ, ਜਿਸ ਨੇ ਕਥਿਤ ਤੌਰ ’ਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ...
Advertisement
ਰੋਹਤਕ ਪੁਲੀਸ ਸਾਈਬਰ ਸੈੱਲ ਦੇ ਇੰਚਾਰਜ ਮ੍ਰਿਤਕ ਏ ਐੱਸ ਆਈ ਸੰਦੀਪ ਲਾਠਰ ਦੇ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ, ਜਿਸ ਨੇ ਕਥਿਤ ਤੌਰ ’ਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਮ੍ਰਿਤਕ ਏ ਐੱਸ ਆਈ ਦੇ ਚਚੇਰੇ ਭਰਾ ਸੰਜੇ ਦੇਸ਼ਵਾਲ ਨੇ ਕਿਹਾ, "ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਮਾਮਲੇ ਦੀ ਜਾਂਚ ਲਈ ਇੱਕ ਐੱਸ ਆਈ ਟੀ ਦਾ ਗਠਨ ਕੀਤਾ ਗਿਆ ਹੈ।" ਸੂਤਰਾਂ ਅਨੁਸਾਰ ਐੱਸ ਆਈ ਟੀ ਦੀ ਅਗਵਾਈ ਡੀ ਐੱਸ ਪੀ ਪੱਧਰ ਦੇ ਪੁਲੀਸ ਅਧਿਕਾਰੀ ਕਰ ਰਹੇ ਹਨ। ਹਾਲਾਂਕਿ, ਰੋਹਤਕ ਦੇ ਪੁਲੀਸ ਸੁਪਰਡੈਂਟ ਸੁਰਿੰਦਰ ਸਿੰਘ ਭੋਰੀਆ ਨਾਲ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ ਅਤੇ ਨਾ ਹੀ ਉਨ੍ਹਾਂ ਨੇ ਵਟਸਐਪ ਸੰਦੇਸ਼ਾਂ ਦਾ ਜਵਾਬ ਦਿੱਤਾ।
Advertisement
ਇਸ ਦੌਰਾਨ ਇੱਕ ਪੁਲੀਸ ਟੀਮ ਰੋਹਤਕ ਸ਼ਹਿਰ ਦੇ ਬਾਹਰਵਾਰ ਦੇਸ਼ਵਾਲ ਦੇ ਦਫ਼ਤਰ ਪਹੁੰਚੀ ਅਤੇ ਏ ਐੱਸ ਆਈ ਸੰਦੀਪ ਦੀ ਕਥਿਤ ਖੁਦਕੁਸ਼ੀ ਅਤੇ ਇਸ ਦੇ ਕਾਰਨ ਬਣੇ ਹਾਲਾਤਾਂ ਬਾਰੇ ਉਸ ਤੋਂ ਪੁੱਛਗਿੱਛ ਕੀਤੀ।
Advertisement
ਪੁਲੀਸ ਟੀਮ ਨੇ ਦੇਸ਼ਵਾਲ ਦੇ ਦਫ਼ਤਰ ਨੇੜੇ ਲੱਗੇ ਕੈਮਰਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਕੈਨ ਕੀਤੀ।
ਜ਼ਿਕਰਯੋਗ ਹੈ ਕਿ ਏ ਐੱਸ ਆਈ ਸੰਦੀਪ ਕਥਿਤ ਤੌਰ ’ਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਚਚੇਰੇ ਭਰਾ ਸੰਜੇ ਦੇਸ਼ਵਾਲ ਦੇ ਦਫ਼ਤਰ ਗਿਆ ਸੀ।
Advertisement
×