ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਹਤ ਸਮੱਗਰੀ ਵੰਡੀ
ਭੁਪਿੰਦਰ ਪੰਨੀਵਾਲੀਆ ਕਾਲਾਂਵਾਲੀ, 24 ਜੁਲਾਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤ ਲੋਕਾਂ ਲਈ ਵੱਖ-ਵੱਖ ਪਿੰਡਾਂ ਵਿੱਚ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਮੈਂਬਰ ਪ੍ਰਕਾਸ਼ ਸਿੰਘ,...
Advertisement
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 24 ਜੁਲਾਈ
Advertisement
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤ ਲੋਕਾਂ ਲਈ ਵੱਖ-ਵੱਖ ਪਿੰਡਾਂ ਵਿੱਚ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਮੈਂਬਰ ਪ੍ਰਕਾਸ਼ ਸਿੰਘ, ਜਗਸੀਰ ਸਿੰਘ ਮਾਂਗੇਆਣਾ, ਜਗਸੀਰ ਸਿੰਘ ਜੰਡਵਾਲਾ, ਮਾਲਿਕ ਸਿੰਘ ਭਾਵਦੀਨ, ਪਰਮਜੀਤ ਸਿੰਘ ਮਾਖਾ ਅਤੇ ਇਨੈਲੋ ਸੂਬਾ ਕਾਰਜਕਾਰਨੀ ਮੈਂਬਰ ਜਸਵੀਰ ਸਿੰਘ ਜੱਸਾ ਨੇ ਪਿੰਡ ਖੈਰੇਕਾਂ, ਬਣਸੁਧਾਰ, ਚਾਮਲ, ਪੁਰਾਣੀ ਚਾਮਲ, ਝੋਰੜਨਾਲੀ, ਧਨੂਰ, ਅਬੂਤਗੜ੍ਹ, ਓਟੂ, ਫ਼ਿਰੋਜ਼ਾਬਾਦ, ਸ਼ੇਖੂਖੇੜਾ ਅਤੇ ਨਕੌੜਾ ਵਿੱਚ ਪ੍ਰਭਾਵਿਤ ਲੋਕਾਂ ਦੀ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਰਾਹਤ ਸਮੱਗਰੀ ਵੰਡੀ। ਦੂਜੇ ਪਾਸੇ ਇਨੈਲੋ ਆਗੂ ਜਸਵੀਰ ਸਿੰਘ ਜੱਸਾ ਨੇ ਕਿਹਾ ਕਿ ਇਨੈਲੋ ਮੁਸੀਬਤ ਦੇ ਸਮੇਂ ਵਿੱਚ ਹੜ੍ਹ ਪ੍ਰਭਾਵਿਤਾਂ ਲੋਕਾਂ ਨਾਲ ਖੜ੍ਹੀ ਹੈ।
Advertisement
×