ਹਰਿਆਣਾ ਵੱਲੋਂ ਆਈਪੀਐਸ ਅਧਿਕਾਰੀਆਂ ਅਲੋਕ ਮਿੱਤਲ, ਏ ਐਸ ਚਾਵਲਾ ਨੂੰ ਡੀਜੀਪੀ ਰੈਂਕ ’ਤੇ ਤਰੱਕੀ
1993 ਬੈਚ ਦੇ ਅਧਿਕਾਰੀ ਹਨ ਦੋਵੇ ਆੲੀ ਪੀ ਐੱਸ
Advertisement
ਹਰਿਆਣਾ ਸਰਕਾਰ ਨੇ ਆਈਪੀਐਸ ਅਧਿਕਾਰੀਆਂ ਅਲੋਕ ਮਿੱਤਲ ਅਤੇ ਅਰਸ਼ਿੰਦਰ ਚਾਵਲਾ ਨੂੰ ਪੁਲੀਸ ਦੇ ਡਾਇਰੈਕਟਰ ਜਨਰਲ ਦੇ ਅਹੁਦੇ ’ਤੇ ਤਰੱਕੀ ਦੇ ਦਿੱਤੀ ਹੈ। ਇਹ ਦੋਵੇਂ ਅਧਿਕਾਰੀ 1993 ਬੈਚ ਦੇ ਅਧਿਕਾਰੀ ਹਨ ਜੋ ਇਸ ਵੇਲੇ ਪੁਲੀਸ ਦੇ ਵਧੀਕ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾ ਰਹੇ ਹਨ। ਮਿੱਤਲ ਇਸ ਵੇਲੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਏਡੀਜੀਪੀ ਵਜੋਂ ਤਾਇਨਾਤ ਹਨ ਜਦੋਂ ਕਿ ਚਾਵਲਾ ਇਸ ਸਮੇਂ ਕਰਨਾਲ ਦੇ ਮਧੂਬਨ ਵਿੱਚ ਹਰਿਆਣਾ ਪੁਲੀਸ ਅਕੈਡਮੀ ਦੇ ਡਾਇਰੈਕਟਰ ਹਨ। ਅਧਿਕਾਰੀਆਂ ਨੂੰ ਤਰੱਕੀ ਦੇਣ ਦਾ ਹੁਕਮ ਅੱਜ ਜਾਰੀ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਬੀਤੇ ਸਮੇਂ ਵਿਚ ਹਰਿਆਣਾ ਪੁਲੀਸ ਦੇ ਕਈ ਅਧਿਕਾਰੀ ਵਿਵਾਦਾਂ ਵਿਚ ਰਹੇ ਹਨ।
Advertisement
Advertisement
×

