ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਰਿਆਣਾ: ਨਿੱਜੀ ਹਸਪਤਾਲ ਦੇ ਡਾਕਟਰ ਦਾ ਚਾਕੂ ਮਾਰ ਕੇ ਕਤਲ

ਜੀਂਦ ਜ਼ਿਲ੍ਹੇ ਵਿੱਚ ਬਦਮਾਸ਼ਾਂ ਨੇ ਵੀਰਵਾਰ ਦੇਰ ਰਾਤ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਦੇ ਪੁੱਤਰ ਅਤੇ ਸਫੀਦੋਂ ਦੇ ਨਿੱਜੀ ਹਸਪਤਾਲ ਦੇ ਸੰਚਾਲਕ ਡਾ. ਵਿਕਾਸ ਸ਼ਰਮਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਡਾ. ਵਿਕਾਸ...
Advertisement

ਜੀਂਦ ਜ਼ਿਲ੍ਹੇ ਵਿੱਚ ਬਦਮਾਸ਼ਾਂ ਨੇ ਵੀਰਵਾਰ ਦੇਰ ਰਾਤ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਦੇ ਪੁੱਤਰ ਅਤੇ ਸਫੀਦੋਂ ਦੇ ਨਿੱਜੀ ਹਸਪਤਾਲ ਦੇ ਸੰਚਾਲਕ ਡਾ. ਵਿਕਾਸ ਸ਼ਰਮਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਡਾ. ਵਿਕਾਸ ਸ਼ਰਮਾ ਆਪਣੇ ਰਿਸ਼ਤੇਦਾਰ ਅਤੇ ਇੱਕ ਡਾਕਟਰ ਦੋਸਤ ਨਾਲ ਘਰ ਪਰਤ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਡਾ. ਵਿਕਾਸ ਆਪਣੇ ਰਿਸ਼ਤੇਦਾਰ ਅਤੇ ਦੋਸਤ ਨਾਲ ਰਾਤ ਕਰੀਬ 11 ਵਜੇ ਸਫੀਦੋਂ ਦੇ ਰਾਮਪੁਰਾ ਰੋਡ ਤੋਂ ਲੰਘ ਰਹੇ ਸਨ ਤਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਪਹਿਲਾਂ ਬਹਿਸ ਹੋਈ ਅਤੇ ਫਿਰ ਬਦਮਾਸ਼ਾਂ ਨੇ ਚਾਕੂਆਂ ਨਾਲ ਤੇਜ਼ੀ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਡਾ. ਵਿਕਾਸ ਸ਼ਰਮਾ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੇ ਦੋਵੇਂ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹਨ। ਇਸ ਵਾਰਦਾਤ ਤੋਂ ਬਾਅਦ ਜ਼ਖਮੀਆਂ ਨੂੰ ਪਾਣੀਪਤ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਵਿਕਾਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

ਮ੍ਰਿਤਕ ਦੇ ਪਿਤਾ ਨੇ ਵਿਧਾਇਕ ਗੌਤਮ ਨੂੰ ਕੋਸਿਆ

ਮ੍ਰਿਤਕ ਡਾ. ਵਿਕਾਸ ਸ਼ਰਮਾ ਦੇ ਪਿਤਾ ਅਤੇ ਸਫੀਦੋਂ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਸ਼ਿਵ ਕੁਮਾਰ ਨੇ ਸਫੀਦੋਂ ਦੇ ਭਾਜਪਾ ਵਿਧਾਇਕ ਰਾਮਕੁਮਾਰ ਗੌਤਮ ਨੂੰ ਕੋਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਾਤ ਨੂੰ ਵਿਧਾਇਕ ਨਾਲ ਗੱਲ ਕੀਤੀ ਸੀ। ਵਿਧਾਇਕ ਨੇ ਕਿਹਾ ਕਿ ਉਹ ਸਵੇਰੇ ਗੱਲ ਕਰਨਗੇ। ਵਿਕਾਸ ਸ਼ਰਮਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਦਾ ਕਤਲ ਹੋ ਗਿਆ ਅਤੇ ਵਿਧਾਇਕ ਨੂੰ ਉਨ੍ਹਾਂ ਨਾਲ ਗੱਲ ਕਰਨ ਦੀ ਫੁਰਸਤ ਨਹੀਂ। ਸ਼ਿਵ ਕੁਮਾਰ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਨਾਇਬ ਸੈਣੀ ਤੋਂ ਹਰਿਆਣਾ ਸੰਭਾਲਿਆ ਨਹੀਂ ਜਾ ਰਿਹਾ। ਸੈਣੀ ਨਾਲੋਂ ਮਨੋਹਰ ਲਾਲ ਬਿਹਤਰ ਸਨ। ਭਾਜਪਾ ਨੇਤਾ ਸ਼ਿਵ ਕੁਮਾਰ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਕਿਹਾ ਕਿ ਜੀਂਦ ਵਿੱਚ ਪੁਲੀਸ ਥਾਣੇ ਵਿਕ ਰਹੇ ਹਨ।

ਜੀਂਦ ਵਿੱਚ ਲਗਾਤਾਰ ਹੋ ਘਟਨਾਵਾਂ ਕਾਰਨ ਪੁਲੀਸ ’ਦੇ ਸਵਾਲ ਉੱਠਣ ਲੱਗੇ

ਜੀਂਦ ਜ਼ਿਲ੍ਹੇ ਵਿੱਚ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪਿਛਲੇ ਡੇਢ ਮਹੀਨੇ ਦੌਰਾਨ ਜ਼ਿਲ੍ਹੇ ਵਿੱਚ 10 ਕਤਲ ਹੋ ਚੁੱਕੇ ਹਨ। ਜੀਂਦ ਪੁਲੀਸ ਬਦਮਾਸ਼ਾਂ ਅਤੇ ਅਪਰਾਧੀਆਂ ’ਤੇ ਲਗਾਮ ਲਗਾਉਣ ਵਿੱਚ ਪੂਰੀ ਤਰ੍ਹਾਂ ਅਸਮਰੱਥ ਸਾਬਿਤ ਹੋ ਰਹੀ ਹੈ। ਇਸ ਨਾਲ ਲੋਕਾਂ ਦਾ ਭਰੋਸਾ ਜੀਂਦ ਪੁਲੀਹ ਤੋਂ ਉੱਠਣ ਲੱਗਾ ਹੈ। ਸੋਨੀਪਤ ਦੇ ਕਾਂਗਰਸ ਸੰਸਦ ਮੈਂਬਰ ਸਤਪਾਲ ਬ੍ਰਹਮਚਾਰੀ ਅਤੇ ਹਿਸਾਰ ਦੇ ਕਾਂਗਰਸ ਸੰਸਦ ਮੈਂਬਰ ਜੈਪ੍ਰਕਾਸ਼ ਅਤੇ ਸਫੀਦੋਂ ਦੇ ਸਾਬਕਾ ਵਿਧਾਇਕ ਸੁਭਾਸ਼ ਗਾਂਗੋਲੀ ਨੇ ਕਿਹਾ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਿਆ ਹੈ।

Advertisement