DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Haryana News: ਸਾਬਕਾ ਵਿਧਾਇਕ ਸਣੇ ਦੋ ਕਾਂਗਰਸੀ ਆਗੂ ਭਾਜਪਾ ’ਚ ਹੋਣਗੇ ਸ਼ਾਮਲ

Haryana News: ਕਾਂਗਰਸ ਵਿਚਲੀ ਅੰਦਰੂਨੀ ਖਿੱਚੋਤਾਣ ਤੇ ਸੰਗਠਨਾਤਮਕ ਢਾਂਚੇ ਦੀ ਅਣਹੋਂਦ ਕਰਕੇ ਪਾਰਟੀ ਛੱਡਣ ਲਈ ਮਜਬੂਰ ਹੋਏ
  • fb
  • twitter
  • whatsapp
  • whatsapp
Advertisement

ਪ੍ਰਵੀਨ ਅਰੋੜਾ

ਕਰਨਾਲ, 24 ਫਰਵਰੀ

Advertisement

ਸਾਬਕਾ ਵਿਧਾਇਕ ਨਰੇਂਦਰ ਸਾਂਗਵਾਨ ਤੇ ਕਾਂਗਰਸ ਦੇ ਜ਼ਿਲ੍ਹਾ ਤਰਜਮਾਨ ਸਤੀਸ਼ ਰਾਣਾ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤੀ ਹੈ। ਦੋਵਾਂ ਆਗੂਆਂ ਦੇ ਜਲਦੀ ਭਾਜਪਾ ਵਿਚ ਸ਼ਾਮਲ ਹੋਣ ਦੇ ਚਰਚੇ ਹਨ। ਸਾਂਗਵਾਨ ਜਿੱਥੇ ਮੰਗਲਵਾਰ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜ਼ਰੀ ਵਿਚ ਭਗਵਾ ਪਾਰਟੀ ਵਿਚ ਸ਼ਾਮਲ ਹੋਣਗੇ ਉਥੇ ਰਾਣਾ ਵੀ ਅਗਲੇ ਦਿਨਾਂ ’ਚ ਭਾਜਪਾ ਦੀ ਸ਼ਰਣ ਵਿਚ ਜਾ ਸਕਦੇ ਹਨ। ਸਾਂਗਵਾਨ 2009 ਵਿਚ ਘਰੌਂਦਾ ਅਸੈਂਬਲੀ ਹਲਕੇ ਤੋਂ ਇਨੈਲੋ ਦੀ ਟਿਕਟ ’ਤੇੇ ਵਿਧਾਇਕ ਚੁਣੇ ਗਏ ਸਨ। ਹਾਲਾਂਕਿ 2019 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਇਨੈਲੋ ਛੱਡ ਦਿੱਤੀ ਸੀ।

ਉਹ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਲ ਹੋਏ ਸਨ। ਸਾਂਗਵਾਨ ਨੇ ਕਿਹਾ ਕਿ ਉਨ੍ਹਾਂ ਪਾਰਟੀ ਵਿਚ ਅੰਦਰੂਨੀ ਲੜਾਈ ਤੇ ਸੰਗਠਨਾਤਮਕ ਢਾਂਚੇ ਦੀ ਅਣਹੋਂਦ ਕਰਕੇ ਕਾਂਗਰਸ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ, ‘‘ਮੈਂ ਹੈਰਾਨ ਹਾਂ ਕਿ ਕਾਂਗਰਸ ਸੰਗਠਨਾਤਮਕ ਢਾਂਚਾ ਨਹੀਂ ਬਣਾ ਸਕੀ ਅਤੇ ਪਾਰਟੀ ਅੰਦਰਲੇ ਝਗੜੇ ਨੂੰ ਹੱਲ ਕਰਨ ਵਿੱਚ ਅਸਫਲ ਰਹੀ। ਆਗੂਆਂ ਤੇ ਪਾਰਟੀ ਵਰਕਰਾਂ ਵਿਚਾਲੇ ਕੋਈ ਤਾਲਮੇਲ ਨਹੀਂ ਹੈ। ਮੈਂ ਕਾਂਗਰਸ ਛੱਡ ਦਿੱਤੀ ਹੈ ਅਤੇ ਮੰਗਲਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋਵਾਂਗਾ।’’

ਸਾਂਗਵਾਨ ਨੇ ਕਿਹਾ ਕਿ ਉਨ੍ਹਾਂ ਨੂੰ 2019 ਤੇ 2024 ਦੀਆਂ ਅਸੈਂਬਲੀ ਚੋਣਾਂ ਵਿਚ ਟਿਕਟ ਦੇਣ ਦਾ ਭਰੋਸਾ ਦਿੱਤਾ ਗਿਆ ਸੀ।’’ਇਸੇ ਤਰ੍ਹਾਂ ਰਾਣਾ ਨੇ ਵੀ ਪਾਰਟੀ ਵਿੱਚ ਵਰਕਰਾਂ ਦੀ ਪੁੱਛ ਪ੍ਰਤੀਤ ਨਾ ਹੋਣ, ਸੰਗਠਨਾਤਮਕ ਢਾਂਚੇ ਦੀ ਅਣਹੋਂਦ ਅਤੇ ਪਾਰਟੀ ਵਿਚ ਅੰਦਰੂਨੀ ਖਿੱਚੋਤਾਣ ਨੂੰ ਜ਼ਿੰਮੇਵਾਰ ਠਹਿਰਾਇਆ। ਰਾਣਾ ਨੇ ਕਿਹਾ, ‘‘ਮੈਂ 2008 ਤੋਂ 2022 ਤੱਕ ਭਾਜਪਾ ਵਿੱਚ ਸੀ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਸਮੇਤ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾਈ। ਮੈਂ 2022 ਵਿੱਚ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ। ਮੈਂ ਕਾਂਗਰਸ ਛੱਡ ਦਿੱਤੀ ਹੈ ਅਤੇ ਕੁਝ ਦਿਨਾਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਵਾਂਗਾ।’’

ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਕਾਂਗਰਸ ਦੇ ਕਈ ਪ੍ਰਮੁੱਖ ਆਗੂਆਂ ਜਿਨ੍ਹਾਂ ਵਿੱਚ ਹਰਿਆਣਾ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਅਸ਼ੋਕ ਖੁਰਾਨਾ, ਨੀਟੂ ਮਾਨ, ਪਰਵੇਸ਼ ਗਾਬਾ, ਸ਼ਿਵ ਕੁਮਾਰ ਸ਼ਰਮਾ ਅਤੇ ਹੋਰ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਨ੍ਹਾਂ ਵਿਚੋਂ ਕੁਝ ਆਗੂ ਪਾਰਟੀ ਵੱਲੋਂ ਕਰਨਾਲ ਸੀਟ ਤੋਂ ਮਨੋਜ ਵਧਵਾ ਨੂੰ ਮੇਅਰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰੇ ਜਾਣ ਕਰਕੇ ਨਾਰਾਜ਼ ਸਨ।

Advertisement
×