ਹਰਿਆਣਾ ਸਰਕਾਰ ਨੇ ਮਨੀਸ਼ਾ ਕਤਲ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪੀ
ਹਰਿਆਣਾ ਸਰਕਾਰ ਨੇ ਆਖਰਕਾਰ ਭਿਵਾਨੀ ਦੇ ਮਨੀਸ਼ਾ ਕਤਲ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਇਸ ਬਾਰੇ ਮੁੱਖ ਮੰਤਰੀ ਨਾਇਬ ਸੈਣੀ ਨੇ ਪਰਿਵਾਰ ਦੀ ਮੰਗ ਤੋਂ ਬਾਅਦ 20 ਅਗਸਤ ਨੂੰ ਸੀਬੀਆਈ ਜਾਂਚ ਦਾ ਐਲਾਨ ਕੀਤਾ ਸੀ। ਹਾਲਾਂਕਿ ਸੀਬੀਆਈ...
Advertisement
ਹਰਿਆਣਾ ਸਰਕਾਰ ਨੇ ਆਖਰਕਾਰ ਭਿਵਾਨੀ ਦੇ ਮਨੀਸ਼ਾ ਕਤਲ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਇਸ ਬਾਰੇ ਮੁੱਖ ਮੰਤਰੀ ਨਾਇਬ ਸੈਣੀ ਨੇ ਪਰਿਵਾਰ ਦੀ ਮੰਗ ਤੋਂ ਬਾਅਦ 20 ਅਗਸਤ ਨੂੰ ਸੀਬੀਆਈ ਜਾਂਚ ਦਾ ਐਲਾਨ ਕੀਤਾ ਸੀ। ਹਾਲਾਂਕਿ ਸੀਬੀਆਈ ਨੇ ਅਜੇ ਤੱਕ ਕੇਸ ਦਰਜ ਨਹੀਂ ਕੀਤਾ ਹੈ।
Advertisement
ਜ਼ਿਕਰਯੋਗ ਹੈਕਿ ਪਲੇਅ ਸਕੂਲ ਦੀ ਅਧਿਆਪਕਾ ਮਨੀਸ਼ਾ 11 ਅਗਸਤ ਨੂੰ ਆਪਣੇ ਲੋਹਾਰੂ ਸਥਿਤ ਘਰ ਤੋਂ ਲਾਪਤਾ ਹੋ ਗਈ ਸੀ। ਅਗਲੇ ਦਿਨ ਪੁਲੀਸ ਨੇ ਲਾਪਤਾ ਹੋਣ ਦਾ ਕੇਸ ਦਰਜ ਕੀਤਾ। 13 ਅਗਸਤ ਨੂੰ ਉਸ ਦੀ ਲਾਸ਼ ਸਿੰਘਾਨੀ ਨਹਿਰ ਨੇੜੇ ਮਿਲੀ ਸੀ। ਪਰਿਵਾਰਕ ਮੈਂਬਰਾਂ ਦੀ ਮੰਗ ’ਤੇ ਲਾਸ਼ ਦਾ ਤਿੰਨ ਵਾਰ ਪੋਸਟਮਾਰਟਮ ਕਰਵਾਇਆ ਗਿਆ। ਪਹਿਲਾ ਭਿਵਾਨੀ ਵਿੱਚ, ਦੂਜਾ ਪੀ.ਜੀ.ਆਈ. ਰੋਹਤਕ ਵਿੱਚ ਅਤੇ ਤੀਜਾ ਏਮਜ਼, ਦਿੱਲੀ ਵਿੱਚ ਜਿਸ ਉਪਰੰਤ 21 ਅਗਸਤ ਨੂੰ ਉਸ ਦਾ ਸਸਕਾਰ ਕਰ ਦਿੱਤਾ ਗਿਆ ਸੀ।
14 ਅਗਸਤ ਨੂੰ ਪੋਸਟ ਮਾਰਟਮ ਰਿਪੋਰਟ ਵਿਚ ਉਸ ਦੀ ਗਲਾ ਵੱਢ ਕੇ ਹੱਤਿਆ ਕੀਤੇ ਜਾਣ ਦੀ ਪੁਸ਼ਟੀ ਹੋਈ, ਹਾਲਾਂਕਿ ਉਸ ਨਾਲ ਜਿਨਸੀ ਦੁਰਾਚਾਰ ਤੋਂ ਇਨਕਾਰ ਕੀਤਾ ਗਿਆ।
Advertisement
×