Haryana CS: ਅਨੁਰਾਗ ਰਸਤੋਗੀ ਨੇ ਹਰਿਆਣਾ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ
Haryana CS: Anurag Rastogi assumes charge as Haryana Chief Secretary
Advertisement
ਆਤਿਸ਼ ਗੁਪਤਾ
ਚੰਡੀਗੜ੍ਹ, 20 ਫਰਵਰੀ
Advertisement
ਹਰਿਆਣਾ ਦੇ ਨਵੇਂ ਮੁੱਖ ਸਕੱਤਰ ਅਨੁਰਾਗ ਰਸਤੋਗੀ (Haryana Chief Secretary Anurag Rastogi) ਨੇ ਵੀਰਵਾਰ ਨੂੰ ਇਥੇ ਆਪਣਾ ਕਾਰਜਭਾਰ ਸਾਂਭ ਲਿਆ ਹੈ।
Advertisement
ਇਸ ਦੌਰਾਨ ਸ੍ਰੀ ਰਸਤੋਗੀ ਨੂੰ ਆਮ ਪ੍ਰਸਾਸ਼ਨ, ਮਨੁੱਖੀ ਵਸੀਲੇ, ਪਰਸੋਨਲ ਤੇ ਸਿਖਲਾਈ, ਸੰਸਦੀ ਮਾਮਲੇ ਅਤੇ ਵਿਜੀਲੈਂਸ ਵਿਭਾਗ ਦੇ ਮੁੱਖ ਸਕੱਤਰ ਦੇ ਨਾਲ-ਨਾਲ ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਾ ਵਾਧੂ ਕਾਰਜਭਾਰ ਵੀ ਸੌਂਪਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਨੁਰਾਗ ਰਸਤੋਗੀ ਸਾਲ 1990 ਬੈਚ ਦੇ ਸੀਨੀਅਰ ਆਈਏਐੱਸ ਅਧਿਕਾਰੀ ਹਨ। ਉਹ ਸਾਲ 1992 ਵਿੱਚ ਹਰਿਆਣਾ ਦੇ ਨਾਰਨੌਲ ਵਿੱਚ ਬਤੌਰ ਐਸਡੀਐਮ ਨਿਯੁਕਤ ਕੀਤੇ ਗਏ ਸਨ।
ਉਸ ਤੋਂ ਬਾਅਦ ਉਨ੍ਹਾਂ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਤੌਰ ਡਿਪਟੀ ਕਮਿਸ਼ਨਰ ਅਤੇ ਹੋਰ ਕਈ ਸੀਨੀਅਰ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਹਨ।
Advertisement
×