ਹਰਿਆਣਾ ਭਾਜਪਾ ਵੱਲੋਂ ਵਿਧਾਇਕ ਦਲ ਦੇ ਆਗੂ ਦੀ ਚੋਣ ਲਈ ਮੀਟਿੰਗ ਸ਼ੁਰੂ
ਪੰਚਕੂਲਾ, 16 ਅਕਤੂਬਰ Haryana Elections: ਹਰਿਆਣਾ ਦੇ ਨਵੇਂ ਚੁਣੇ ਗਏ ਭਾਜਪਾ ਵਿਧਾਇਕਾਂ ਵੱਲੋਂ ਵਿਧਾਇਕ ਦਲ ਦੇ ਆਗੂ ਦੀ ਚੋਣ ਲਈ ਇੱਥੇ ਪਾਰਟੀ ਦਫ਼ਤਰ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਰਾਮ ਕੁਮਾਰ ਗੌਤਮ, ਸ਼ਰੂਤੀ ਚੌਧਰੀ, ਅਨਿਲ ਵਿੱਜ, ਕ੍ਰਿਸ਼ਨ ਲਾਲ...
Advertisement
ਪੰਚਕੂਲਾ, 16 ਅਕਤੂਬਰ
Haryana Elections: ਹਰਿਆਣਾ ਦੇ ਨਵੇਂ ਚੁਣੇ ਗਏ ਭਾਜਪਾ ਵਿਧਾਇਕਾਂ ਵੱਲੋਂ ਵਿਧਾਇਕ ਦਲ ਦੇ ਆਗੂ ਦੀ ਚੋਣ ਲਈ ਇੱਥੇ ਪਾਰਟੀ ਦਫ਼ਤਰ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਰਾਮ ਕੁਮਾਰ ਗੌਤਮ, ਸ਼ਰੂਤੀ ਚੌਧਰੀ, ਅਨਿਲ ਵਿੱਜ, ਕ੍ਰਿਸ਼ਨ ਲਾਲ ਪੰਵਾਰ, ਮੂਲ ਚੰਦ ਸ਼ਰਮਾ, ਅਰਵਿੰਦ ਸ਼ਰਮਾ ਅਤੇ ਦੇਵੇਂਦਰ ਅੱਤਰੀ ਸ਼ਾਮਲ ਹਨ। ਦੱਸਣਯੋਗ ਹੈ ਕਿ ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਰਾਜ ਵਿਧਾਇਕ ਦਲ ਦੇ ਆਗੂ ਦੀ ਚੋਣ ਲਈ ਕੇਂਦਰੀ ਅਬਜ਼ਰਵਰ ਵਜੋਂ ਮੀਟਿੰਗ ਵਿੱਚ ਸ਼ਾਮਲ ਹੋਣਗੇ। ਮਾਰਚ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਮਨੋਹਰ ਲਾਲ ਖੱਟਰ ਦੀ ਥਾਂ ਲੈਣ ਵਾਲੇ ਨਾਇਬ ਸਿੰਘ ਸੈਣੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਮੁੱਖ ਮੰਤਰੀ ਦਾ ਚਿਹਰਾ ਸਨ, ਜਿਨ੍ਹਾਂ ਦੇ ਮੁੱਖ ਮੰਤਰੀ ਵਜੋਂ ਚੋਣ ਹੋਣ ਦੀ ਸੰਭਾਵਨਾ ਹੈ। ਪੀਟੀਆਈ
Advertisement
Advertisement
Advertisement
×