ਹਰਿਆਣਾ ਵਿਕਾਸਸ਼ੀਲ ਸੂਬੇ ਦੀ ਮਿਸਾਲ: ਨਾਇਬ ਸੈਣੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਵਿੱਚ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਸੂਬਾ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹਾਂਉਤਸਵ ਵਿੱਚ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ...
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਵਿੱਚ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਸੂਬਾ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹਾਂਉਤਸਵ ਵਿੱਚ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੀ ਸੂਬਾ ਪੱਧਰੀ ਪ੍ਰਦਰਸ਼ਨੀ ’ਚ ਆਧੁਨਿਕ ਅਤੇ ਉੁੱਚ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਸੂਬਾ ਪੱਧਰੀ ਪ੍ਰਦਰਸ਼ਨੀ ਵਿੱਚ 2047 ਤੱਕ ਹਰਿਆਣਾ ਨੂੰ ਵਿਕਸਤ ਸੂਬਾ ਬਣਾਉਣ ਦੀ ਯੋਜਨਾ ਨੂੰ ਸ਼ਾਨਦਾਰ ਢੰਗ ਨਾਲ ਪ੍ਰਦਸ਼ਿਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ 35 ਭਾਸ਼ਾਵਾਂ ਵਿੱਚ ਲਿਖੇ ਪਵਿੱਤਰ ਗ੍ਰੰਥ ਗੀਤਾ ਦੇ ਕਮਰੇ ਦੀ ਸ਼ਲਾਘਾ ਕੀਤੀ ਅਤੇ ਵਿਭਾਗ ਵੱਲੋਂ ਲਗਾਏ 25 ਸਟਾਲਾਂ ਦਾ ਦੌਰਾ ਕੀਤਾ। ਜਾਣਕਾਰੀ ਅਨੁਸਾਰ ਪ੍ਰਦਰਸ਼ਨੀ ਵਿੱਚ ਇਕ ਛੱਤ ਹੇਠ ਹਰਿਆਣਾ ਦੀ ਤਰੱਕੀ, ਭਵਿੱਖ ਦੀਆਂ ਯੋਜਨਾਵਾਂ, ਪਵਿੱਤਰ ਗੀਤਾ ਗ੍ਰੰਥ ਦੀਆਂ ਸਿੱਖਿਆਵਾਂ ਅਤੇ ਕੁਰੂਕਸ਼ੇਤਰ ਦੇ ਅਹਿਮ ਸਥਾਨਾਂ ਦੇ ਇਤਿਹਾਸ ਬਾਰੇ ਦੱਸਿਆ ਜਾ ਰਿਹਾ ਹੈ। ਇਸ ਮਗਰੋਂ ਮੁੱਖ ਮੰਤਰੀ ਨੇ ਹਰਿਆਣਾ ਪਵਲੀਅਨ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਕਾਸਸ਼ੀਲ ਸੂਬੇ ਦੀ ਇਕ ਜਿਉਂਦੀ ਜਾਗਦੀ ਮਿਸਾਲ ਹੈ। ਜਿਥੇ ਗੀਤਾ ਦਾ ਗਿਆਨ ਪੂਰੀ ਦੁਨੀਆਂ ਵਿਚ ਗਿਆਨ ਦੀ ਰੌਸ਼ਨੀ ਫੈਲਾ ਰਿਹਾ ਹੈ। ਵਿਭਾਗ ਦੇ ਨਿਰਦੇਸ਼ਕ ਰਣਵੀਰ ਸਾਂਗਵਾਨ ਤੇ ਸ਼ਹੀਦ ਸਮਾਰਕ ਦੇ ਨਿਰਦੇਸ਼ਕ ਕੁਲਦੀਪ ਸੈਣੀ ਨੇ ਮੁੱਖ ਮੰਤਰੀ ਪ੍ਰਦਰਸ਼ਨੀ ਵਿਚ ਸੂਬੇ ਦੇ ਸ਼ਾਨਦਾਰ ਇਤਿਹਾਸ ਤੇ ਹੋਰ ਵਿਕਾਸ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ, ਪੁਲੀਸ ਕਪਤਾਨ ਨਿਤੀਸ਼ ਅਗਰਵਾਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ, ਚੇਅਰਮੈਨ ਧਰਮਵੀਰ ਮਿਰਜ਼ਾਪੁਰ, ਮੀਡੀਆ ਕੋਆਰਡੀਨੇਟਰ ਤੁਸ਼ਾਰ ਸੈਣੀ, ਡਾ. ਪ੍ਰੀਤਮ ਸਿੰਘ, ਕਾਲਾ ਸ਼ਰਮਾ, ਪੰਕਜ ਸੇਤੀਆ, ਅਮਰਜੀਤ ਸਿੰਘ, ਸੌਰਭ ਸਿੰਘ, ਗੁਰਨਾਮ ਚੌਧਰੀ, ਸੁਸ਼ੀਲ ਰਾਣਾ, ਡਾ. ਸੰਦੀਪ ਛਾਬੜਾ, ਰੌਸ਼ਨ ਬੇਦੀ ਆਦਿ ਤੋਂ ਇਲਾਵਾ ਕਈ ਅਧਿਕਾਰੀ ਅਤੇ ਪਤਵੰਤੇ ਮੌਜੂਦ ਸਨ।

