DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Governor Appointments: ਹਰਿਆਣਾ ਤੇ ਗੋਆ ਨੂੰ ਮਿਲੇ ਨਵੇਂ ਰਾਜਪਾਲ ਅਤੇ ਲੱਦਾਖ਼ ਨੂੰ ਨਵਾਂ ਉਪ ਰਾਜਪਾਲ ਮਿਲਿਆ

President appoints new Governors to Haryana, Goa; Lieutenant Governor in Ladakh
  • fb
  • twitter
  • whatsapp
  • whatsapp
Advertisement

ਪੰਜਾਬੀ ਟ੍ਰਿਬਿਉੂਨ ਵੈੱਬ ਡੈਸਕ

ਚੰਡੀਗੜ੍ਹ, 14 ਜੁਲਾਈ

Advertisement

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਰਿਆਣਾ ਤੇ ਗੋਆ ਵਿਚ ਨਵੇਂ ਰਾਜਪਾਲਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ਼ ਵਿਚ ਨਵੇਂ ਉਪ ਰਾਜਪਾਲ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਰਾਸ਼ਟਰਪਤੀ ਭਵਨ ਤੋਂ ਸੋਮਵਾਰ ਨੂੰ ਜਾਰੀ ਫੁਰਮਾਨਾਂ ਮੁਤਾਬਕ ਪ੍ਰੋ. ਅਸੀਮ ਕੁਮਾਰ ਘੋਸ਼ (Prof Ashim Kumar Ghosh) ਨੂੰ ਹਰਿਆਣਾ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਰਾਜਪਾਲ ਬੰਡਾਰੂ ਦੱਤਾਤ੍ਰੇਅ ਦੀ ਥਾਂ ਲੈਣਗੇ।

ਇਸੇ ਤਰ੍ਹਾਂ ਪੁਸ਼ਪਤੀ ਅਸ਼ੋਕ ਗਜਪਤੀ ਰਾਜੂ (Pusapati Ashok Gajapathi Raju) ਨੂੰ ਗੋਆ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਲੱਦਾਖ਼ ਦੇ ਨਵੇਂ ਉਪ ਰਾਜਪਾਲ ਦੀ ਜ਼ਿੰਮੇਵਾਰੀ ਕਵਿੰਦਰ ਗੁਪਤਾ (Kavinder Gupta) ਨੂੰ ਸੌਂਪੀ ਗਈ ਹੈ।

ਰਾਸ਼ਟਰਪਤੀ ਨੇ ਨਾਲ ਹੀ ਲੱਦਾਖ਼ ਦੇ ਉਪ ਰਾਜਪਾਲ ਬ੍ਰਿਗੇਡੀਅਰ ਡਾ. ਬੀਡੀ ਮਿਸ਼ਰਾ (ਸੇਵਾਮੁਕਤ) (Brig Dr BD Mishra (Retd.) ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।

Advertisement
×