ਚੋਰੀ ਦਾ ਸਾਮਾਨ ਖ਼ਰੀਦਣ ਵਾਲਾ ਸੁਨਿਆਰਾ ਕਾਬੂ
ਸਿਕਰੋਨਾ ਥਾਣੇ ਦੀ ਪੁਲੀਸ ਨੇ ਚੋਰੀ ਦਾ ਸਾਮਾਨ ਖ਼ਰੀਦਣ ਦੇ ਦੋਸ਼ ਹੇਠ ਸੁਨਿਆਰੇ ਨੂੰ ਗ੍ਰਿਫ਼ਤਾਰ ਕੀਤਾ ਹੈ। ਫਰੀਦਾਬਾਦ ਦੇ ਪਿੰਡ ਕਰਨੇਰਾ ਵਾਸੀ ਨਵੀਨ ਤਿਆਗੀ ਨੇ ਦੋਸ਼ ਲਗਾਇਆ ਕਿ 3 ਜਨਵਰੀ ਦੀ ਰਾਤ ਨੂੰ ਛੇ ਜਣੇ ਉਸਦੇ ਘਰ ਵਿੱਚ ਦਾਖ਼ਲ ਹੋਏ...
Advertisement
ਸਿਕਰੋਨਾ ਥਾਣੇ ਦੀ ਪੁਲੀਸ ਨੇ ਚੋਰੀ ਦਾ ਸਾਮਾਨ ਖ਼ਰੀਦਣ ਦੇ ਦੋਸ਼ ਹੇਠ ਸੁਨਿਆਰੇ ਨੂੰ ਗ੍ਰਿਫ਼ਤਾਰ ਕੀਤਾ ਹੈ। ਫਰੀਦਾਬਾਦ ਦੇ ਪਿੰਡ ਕਰਨੇਰਾ ਵਾਸੀ ਨਵੀਨ ਤਿਆਗੀ ਨੇ ਦੋਸ਼ ਲਗਾਇਆ ਕਿ 3 ਜਨਵਰੀ ਦੀ ਰਾਤ ਨੂੰ ਛੇ ਜਣੇ ਉਸਦੇ ਘਰ ਵਿੱਚ ਦਾਖ਼ਲ ਹੋਏ ਅਤੇ ਪਰਿਵਾਰ ਨੂੰ ਬੰਦੀ ਬਣਾ ਕੇ ਪੈਸੇ, ਦੋ ਹਾਰ, ਚਾਰ ਅੰਗੂਠੀਆਂ, ਦੋ ਚੇਨਾਂ, ਇੱਕ ਸੋਨੇ ਦਾ ਸਿੱਕਾ, ਲਗਪਗ ਢਾਈ ਕਿਲੋ ਚਾਂਦੀ ਅਤੇ ਉਸਦਾ ਮੋਬਾਈਲ ਫੋਨ ਚੋਰੀ ਕਰ ਲਿਆ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਸੈਕਟਰ-58 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। ਜਾਂਚ ਮਗਰੋਂ ਟੀਮ ਨੇ ਉੱਤਰ ਪ੍ਰਦੇਸ਼ ਦੇ ਪਿੰਡ ਜਖੇੜਾ ਦੇ ਰਹਿਣ ਵਾਲੇ ਜਿਤੇਂਦਰ ਵਰਮਾ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਜਤਿੰਦਰ ਹਾਪੁੜ ਦੇ ਸਯਾਨਾ ਪਿੰਡ ਵਿੱਚ ਸੁਨਿਆਰਾ ਦਾ ਕੰਮ ਕਰਦਾ ਸੀ ਅਤੇ ਚੋਰੀ ਦਾ ਸਾਮਾਨ ਖ਼ਰੀਦਦਾ ਸੀ।
Advertisement
Advertisement
×