ਕਤਲ ਦੇ ਮਾਮਲੇ ਵਿੱਚ ਚਾਰ ਨੂੰ ਉਮਰ ਕੈਦ
ਟੋਹਾਣਾ: ਇਥੋਂ ਦੇ ਪਿੰਡ ਰੂਪਾਂਵਾਲੀ ਵਿੱਚ 30 ਨਵੰਬਰ 2019 ਦੀ ਰਾਤ ਨੂੰ ਇੱਕ ਵਿਆਹ ਸਮਾਗਮ ਦੌਰਾਨ ਦੇਸ ਰਾਜ ਦੀ ਹੋਈ ਹੱਤਿਆ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੈਸ਼ਨ ਜੱਜ ਡੀ.ਆਰ.ਚਾਲੀਆ ਦੀ ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ...
Advertisement
ਟੋਹਾਣਾ: ਇਥੋਂ ਦੇ ਪਿੰਡ ਰੂਪਾਂਵਾਲੀ ਵਿੱਚ 30 ਨਵੰਬਰ 2019 ਦੀ ਰਾਤ ਨੂੰ ਇੱਕ ਵਿਆਹ ਸਮਾਗਮ ਦੌਰਾਨ ਦੇਸ ਰਾਜ ਦੀ ਹੋਈ ਹੱਤਿਆ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੈਸ਼ਨ ਜੱਜ ਡੀ.ਆਰ.ਚਾਲੀਆ ਦੀ ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਵਿੱਚ ਓਮ ਪ੍ਰਕਾਸ਼, ਸੰਦੀਪ, ਵਿਪੁਲ ਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਪੁਲੀਸ ਨੇ ਮ੍ਰਿਤਕ ਦੇਸ ਰਾਜ ਦੇ ਭਰਾ ਅਨਿਲ ਦੀ ਸ਼ਿਕਾਇਤ ਦੇ ਆਧਾਰ ’ਤੇ ਪਹਿਲੀ ਦਸੰਬਰ 2019 ਨੂੰ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਅੱਜ ਮੁਲਜ਼ਮਾਂ ਨੂੰ ਉਮ ਕੈਦ ਦੀ ਸਜ਼ਾ ਸੁਣਾਈ ਹੈ। -ਪੱਤਰ ਪ੍ਰੇਰਕ
Advertisement
Advertisement
×