ਜੀਂਦ ਮਾਰਕੀਟਿੰਗ ਬੋਰਡ ਦੇ ਚਾਰ ਮੁਲਾਜ਼ਮ ਮੁਅੱਤਲ
ਜੀਂਦ ਦੇ ਹਰਿਆਣਾ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਐੱਸ ਡੀ ਓ ਤੇ ਜੇ ਈ ਸਮੇਤ ਚਾਰ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਕਰਮਚਾਰੀਆਂ ਉੱਤੇ ਦੋਸ਼ ਹੈ ਕਿ ਇਨ੍ਹਾਂ ਨੇ ਸਬ-ਯਾਰਡ ਅਤੇ ਸੜਕਾਂ ਦਾ ਕੰਮ ਪੂਰਾ ਕੀਤੇ...
Advertisement
ਜੀਂਦ ਦੇ ਹਰਿਆਣਾ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਐੱਸ ਡੀ ਓ ਤੇ ਜੇ ਈ ਸਮੇਤ ਚਾਰ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਕਰਮਚਾਰੀਆਂ ਉੱਤੇ ਦੋਸ਼ ਹੈ ਕਿ ਇਨ੍ਹਾਂ ਨੇ ਸਬ-ਯਾਰਡ ਅਤੇ ਸੜਕਾਂ ਦਾ ਕੰਮ ਪੂਰਾ ਕੀਤੇ ਬਗੈਰ ਹੀ 10 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ। ਜਾਂਚ ਹੋਣ ਉੱਤੇ ਮਾਮਲੇ ਦਾ ਖੁਲਾਸਾ ਹੋਇਆ। ਇਸ ਮਗਰੋਂ ਹਰਿਆਣਾ ਮਾਰਕੀਟਿੰਗ ਬੋਰਡ ਪੰਚਕੂਲਾ ਮੁੱਖ ਪ੍ਰਸ਼ਾਸਕ ਦੇ ਦਫ਼ਤਰ ਵੱਲੋਂ ਇਨ੍ਹਾਂ ਚਾਰ ਕਰਮਚਾਰੀਆਂ ਦੇ ਮੁਅੱਤਲੀ ਦੇ ਆਰਡਰ ਜਾਰੀ ਹੋਏ। ਇਨ੍ਹਾਂ ਆਰਡਰਾਂ ਵਿੱਚ ਮਾਰਕੀਟਿੰਗ ਬੋਰਡ ਦੇ ਮੁੱਖ ਪ੍ਰਸ਼ਾਸਕ ਵੱਲੋਂ ਮੁਅੱਤਲ ਕੀਤੇ ਚਾਰ ਕਰਮਚਾਰੀਆਂ ਵਿੱਚ ਜੀਂਦ ਮਾਰਕੀਟਿੰਗ ਬੋਰਡ ਦੇ ਐੱਸ ਡੀ ਓ ਰਵੀ ਪ੍ਰਕਾਸ਼, ਐੱਸ ਡੀ ਈ ਰੋਸ਼ਨ ਲਾਲ, ਜੇ ਈ ਨਰੇਸ਼ ਕੁਮਾਰ ਤੇ ਸੁਰਿੰਦਰ ਕੁਮਾਰ ਨੂੰ ਸ਼ਾਮਲ ਹਨ।
Advertisement
Advertisement
×